Typing Practice Rules and Tips in Punjabi

Typing practice rules and tips in Punjabi
typing practices tips

Typing Practice Rules/Tips

ਟਾਈਪਿੰਗ practice ਦੇ ਰੂਲਜ/ਟਿਪਸ

 1. Sitting Position: ਟਾਈਪਿੰਗ ਅਤੇ ਸਿੱਖਣ ਦਾ ਪਹਿਲਾ ਨਿਯਮ ਇਹ ਹੈ ਕਿ ਤੁਹਾਡੀ ਕੁਰਸੀ ਤੇ ਬੈਠਣ ਦੀ Position ਸਹੀ ਹੋਵੇ, ਜਿਵੇਂ ਕਿ ਹੇਠਾਂ ਤਸਵੀਰ ਵਿੱਚ. ਜੇ ਤੁਸੀਂ ਗਲਤ ਪੋਜੀਸ਼ਨ ਵਿਚ ਟਾਈਪ ਕਰਦੇ ਹੋ, ਤਾਂ ਤੁਹਾਡੀ ਟਾਈਪਿੰਗ ਦੀ ਸਪੀਡ ਜਿੰਨੀ ਚੰਗੀ ਹੋ ਸਕਦੀ ਸੀ, ਉਨ੍ਹੀ ਚੰਗੀ ਨਹੀਂ ਹੋਵੇਗੀ ਅਤੇ ਤੁਸੀਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰ ਸਕਦੇ ਹੋ।
 2. siting position while typing
 3. ਹੱਥਾਂ ਦੀ Position: home rows ਉਤੇ ਤੁਹਾਡੀਆਂ ਉਂਗਲਾਂ ਦੀ ਚੰਗੀ ਪਕੜ ਹੋਣੀ ਚਾਹੀਦੀ ਹੈ, ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਉਂਗਲੀ ਨਾਲ ਕਿਹੜੀ key ਨੂੰ ਦਬਾਉਣਾ ਹੈ, ਨਹੀਂ ਤਾਂ ਤੁਹਾਡੇ ਹੱਥ ਦਾ ਕੀਬੋਰਡ ਦੇ ਨਾਲ ਵਧੀਆ ਤਾਲਮੇਲ ਨਹੀਂ ਹੋ ਸਕਣਾ।
 4. hand position on keyboard
 5. ਟਾਈਪਿੰਗ ਸਿੱਖਦੇ ਹੋਏ, ਪਹਿਲਾਂ ਆਪਣੇ ਹੱਥਾਂ ਦੀ speed ਬਣਾਓ, ਤੁਹਾਡੀ ਨੈੱਟ ਸਪੀਡ 35+ WPM ਘੱਟੋ ਘੱਟ ਹੋਣੀ ਚਾਹੀਂਦੀ ਹੈ ਅਤੇ ਬੈਕਸਪੇਸ ਦੀ ਘੱਟ ਤੋਂ ਘੱਟ ਵਰਤੋਂ ਕਰੋ।
 6. ਟਾਈਪ speed ਬਣ ਜਾਣ ਤੋਂ ਬਾਅਦ, ਪੂਰਾ ਧਿਆਨ accuracy ਵੱਲ ਲਗਾ ਦੋ, ਜ਼ਿਆਦਾਤਰ ਵਿਦਿਆਰਥੀ speed ਤੇ ਧਿਆਨ ਦਿੰਦੇ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਸਪੀਡ ਦੇ ਨਾਲ accuracy ਹੋਣੀ ਬਹੁਤ ਮਹੱਤਵਪੂਰਨ ਹੈ, accuracy ਜਿੰਨੀ ਜਿਆਦਾ ਹੋਵੇ ਗਈ ਉਂਨ੍ਹਾ ਹੀ ਚੰਗਾ ਹੈ, ਜੇ ਤੁਸੀਂ ਟਾਈਪਿੰਗ ਪਾਠਾਂ ਨੂੰ ਵਧੀਆ ਢੰਗ ਨਾਲ ਕੀਤਾ ਹੋਵੇਗਾ ਤਾਂ ਤੁਹਾਡੀ accuracy ਆਪਣੇ ਆਪ ਹੀ ਵੱਧ ਹੋਵੇਗੀ।
 7. speed ਨੂੰ ਵੱਧ ਕਰਨ ਲਈ, ਇਹ ਚੰਗਾ ਹੈ ਜੇਕਰ ਤੁਹਾਡੇ ਟਾਈਪਿੰਗ ਪੈਰਾਗ੍ਰਾਫ ਦਾ ਸਮਾਂ 15-20 ਮਿੰਟ ਹੋਵੇ. ਇਸ ਨਾਲ ਤੁਹਾਨੂੰ ਫਾਈਨਲ ਟਾਈਪਿੰਗ ਟੈਸਟ ਸਮੇਂ, ਟਾਈਪ ਕਰਨ ਵਿੱਚ ਸਮੱਸਿਆ ਨਹੀਂ ਹੋਵੇਗੀ।
 8. accuracy ਬਣਾਉਣ ਲਈ, ਤੁਹਾਨੂੰ ਉਹਨਾਂ keys ਵੱਲ ਵਧੇਰੇ ਧਿਆਨ ਦੇਣਾ ਪਵੇਗਾ, ਜੇਹੜੀ ਸਭ ਤੋਂ ਵੱਧ ਗ਼ਲਤ ਹੁੰਦੀਆਂ ਹਨ। ਤੁਹਾਨੂੰ ਇਹਨਾਂ keys ਦੀ ਵੱਖਰੇ ਤਰੀਕੇ ਨਾਲ ਤਿਆਰੀ ਕਰਨ ਦੀ ਲੋੜ ਹੈ, ਤੁਸੀਂ unicodepoint ਦੀ ਮੈਨੂਅਲ ਟਾਈਪਿੰਗ ਵਿੱਚ ਇਹਨਾਂ keys ਦੇ ਕੁਝ ਪੈਰੇ ਬਣਾ ਕੇ, ਗਲਤੀਆਂ ਵਿਚ ਸੁਧਾਰ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ms word ਵਿੱਚ ਔਫਲਾਈਨ ਵੀ ਕਰ ਸਕਦੇ ਹੋ।
 9. ਟਾਈਪਿੰਗ ਲਗਾਤਾਰ ਜਾਰੀ ਰੱਖੋ ਅਤੇ ਟਾਇਪ ਕਰਦੇ ਸਮੇਂ ਕਿਸੇ ਨਾਲ ਵੀ ਗੱਲ ਨਾ ਕਰੋ ਜਾਂ ਕੋਈ ਹੋਰ ਕੰਮ ਜਿਵੇਂ ਕਿ ਮੋਬਾਈਲ ਆਦਿ ਦੀ ਵਰਤੋ ਨਾ ਕਰੋ। ਟਾਈਪਿੰਗ ਵਿੱਚ ਚੰਗੀ skill ਬਣਾਉਣ ਲਈ ਤੁਹਾਡਾ ਧਿਆਨ ਦਸ ਉਂਗਲਾ ਤੇ ਹੀ ਫੋਕਸ ਹੋਵੇ ਤਾਂ ਬਹੁਤ ਵਧੀਆ ਹੈ।
 10. ਇੱਕੋ ਕੀਬੋਰਡ ਤੇ ਟਾਈਪਿੰਗ ਦੀ ਪ੍ਰੈਕਟਿਸ ਨਾ ਕਰੋ, ਟਾਈਪ ਕਰਨ ਲਈ ਕੀਬੋਰਡ ਬਦਲੋ। ਜੇ ਸੰਭਵ ਹੋਵੇ ਤਾਂ ਹਫਤੇ ਵਿਚ ਇਕ ਦਿਨ ਕਿਸੇ ਕੰਪਿਊਟਰ ਸੈਂਟਰ ਵਿਚ ਜਾ ਕੇ ਟਾਈਪਿੰਗ ਕਰੋ , ਇਸ ਨਾਲ ਤੁਹਾਨੂੰ ਰੋਲੇ ਰੱਪੇ ਵਿਚ, ਦੂਜੇ ਲੋਕਾਂ ਵਿਚ ਬੈਠ ਕੇ ਟਾਈਪਿੰਗ ਕਰਨ ਦਾ ਤਜਰਬਾ ਮਿਲੇਗਾ , ਜਿਸ ਨਾਲ ਤੁਹਾਨੂੰ final ਟਾਈਪਿੰਗ ਟੈਸਟ ਦੇਣ ਸਮੇਂ ਘਬਰਾਹਟ ਨਹੀਂ ਹੋਵੇਗੀ।
 11. ਹਰ ਵਾਰੀ ਇਕ ਨਵਾਂ ਪੈਰਾਗਰਾਫ ਨਾ ਕਰੋ, paragraphs ਨੂੰ ਦੁਹਰਾਉਣਾ ਜਾਰੀ ਰੱਖੋ. ਤੁਸੀਂ ਇਸ ਤਰਾਂ ਵੀ ਕਰ ਸਕਦੇ ਹੋ, 5 ਨਵੇਂ ਪੈਰਿਆਂ ਨੂੰ ਟਾਈਪ ਕਰੋ , ਫਿਰ ਉਹਨਾਂ ਨੂੰ randomly type ਕਰੋ। ਅਜਿਹਾ ਕਰਨ ਨਾਲ ਤੁਹਾਡੇ ਮਨ ਨੂੰ ਟਾਈਪਿੰਗ ਵਿਚ ਧਿਆਨ ਦੇਣਾ ਔਖਾ ਨਹੀਂ ਹੋਵੇਗਾ, ਮਤਲਬ ਕਿ ਤੁਹਾਡਾ ਮਨ ਟਾਈਪਿੰਗ ਵਿਚ ਲਗੇਗਾ ਅਤੇ practice ਵੀ ਵਧੀਆ ਹੋਵੇਗੀ।
 12. ਹਰ ਰੋਜ਼, ਜਦੋਂ ਵੀ ਤੁਸੀਂ ਕੋਈ ਟਾਈਪਿੰਗ ਟੈਸਟ ਕਰਦੇ ਹੋ, ਇੱਕ ਨੋਟਬੁੱਕ ਤੇ ਟਾਈਪਿੰਗ ਰਿਪੋਰਟ ਰੱਖੋ ਅਤੇ ਆਪਣੇ ਰੋਜ਼ਾਨਾ ਟਾਈਪਿੰਗ status ਦਾ ਧਿਆਨ ਰੱਖੋ. ਇਸ ਨਾਲ ਤੁਹਾਨੂੰ ਤੁਹਾਡੀ progress ਦੇ ਬਾਰੇ ਪਤਾ ਲੱਗਦਾ ਰਹੇਗਾ।
 13. ਮੈਨ ਗੱਲ, ਕਦੇ ਵੀ ਕਿਸੇ ਨੂੰ ਇਹ ਨਾ ਕਹੋ, ਜਾਂ ਆਪਣੇ ਆਪ ਲਾਈ ਇਹ ਨਾਂ ਸੋਚੋ ਕਿ ਤੁਹਾਡੀ ਟਾਈਪਿੰਗ ਦੀ ਸਪੀਡ 25-26 WPM ਹੈ ਅਤੇ ਇਹ ਬਿਹਤਰ ਨਹੀਂ ਹੋ ਰਹੀ ਹੈ। ਸਗੋਂ ਇਸ ਤਰਾਂ ਸੋਚੋ ਤੇ ਕਹੋ, ਮੇਰੀ ਟਾਈਪਿੰਗ ਦੀ ਸਪੀਡ 25 WPM ਹੈ ਅਗਲੇ ਦੋ ਦਿਨ ਵਿਚ ਵੱਧ ਕੇ 26 ਹੋ ਜਾਵੇਗੀ। ਇਸ ਨਾਲ ਤੁਸੀਂ positive feel ਕਰੋਂਗੇ।
 14. Finally ਟਾਈਪਿੰਗ ਕੋਈ ਵਿਗਿਆਨ ਦਾ ਫ਼ੋਰਮੁਲਾ ਨਹੀਂ ਹੈ, ਜਿਸ ਨੂੰ ਕਿ ਇੱਕ ਸੁਪਰ ਬੁੱਧੀਮਾਨ ਵਿਦਿਆਰਥੀ ਹੀ ਸਮਝ ਤੇ ਕਰ ਸਕਦਾ ਹੈ। ਟਾਈਪਿੰਗ ਇੱਕ skill ਹੈ, ਜਿਵੇਂ ਸਾਇਕਲ , ਕਾਰ ਚਲਾਉਣਾ ਇੱਕ ਕਲਾ ਹੈ। ਬਸ ਤੁਸੀਂ ਕਰਨੀ ਹੈ PRACTICE, PRACTICE, SMART PRACTICE.
Share on Google Plus

About Lakhvir Singh

This is a short description in the author block about the author. You edit it by entering text in the "Biographical Info" field in the user admin panel.
  Blogger Comment
  Facebook Comment

0 comments:

Post a Comment