ਕੰਪਿਊਟਰ - (Computer)ਅਦਭੁਤ ਤੇ ਲਾਸਾਨੀ ਮਸ਼ੀਨ : ਕੰਪਿਊਟਰ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇੱਕ ਅਦਭੁਤ ਤੇ ਲਾਸਾਨੀ ਦੇਣ ਹੈ। ਇਹ ਇੱਕ ਅਜਿਹੀ ਮਸੀਨ ਹੈ, ਜਿਹੜੀ ਸਾਡੇ ਘਰਾਂ, ਦਫਤਰਾਂ, ਸਕੂਲਾਂ, ਹਸਪਤਾਲਾਂ, ਬੈਂਕਾਂ, ਰੇਲਵੇ ਸਟੇਸ਼ਨਾ, ਹਵਾਈ ਅੱਡਿਆ, ਭਿੰਨ-ਭਿੰਨ ਖੋਜ਼ ਤੇ ਵਿਸ਼ਲੇਸ਼ਣ ਕੇਦਰਾਂ, ਡੀਜ਼ਾਇਨਿੰਗ, ਪੁਲਿਸ ਕੇਂਦਰਾ, ਫ਼ੋਜ਼, ਵਿੱਦਿਅਕ, ਤੇ ਸਨਅੱਤੀ ਅਦਾਰਿਆਂ ਤੇ ਗਰਾਫ਼ਿਕਸ ਤੋਂ ਇਲਾਵਾ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਆਮ ਵਰਤੀ ਜਾਣ ਲੱਗੀ ਹੈ ਜਿੱਥੇ ਪੈਟਰੋਲ, ਕੋਇਲੇ ਤੇ ਬਿਜਲੀ ਨਾਲ ਚੱਲਣ ਵਾਲੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਮਸੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿਚ ਕਈ ਗੁਣਾ ਵਾਧਾ ਕੀਤਾ ਹੈ ਉੱਥੇ ਕੰਪਿਊਟਰ ਉਸ ਦੇ ਦਿਮਾਗ਼  ਵਿਚ ਗਿਆਨ ਅਤੇ ਜਾਗਰੂਕਤਾ ਦਾ ਪਸਾਰਾ ਵਧਾਉਣ ਤੇ ਉਸ ਦੀ ਸੋਚ ਤਿੱਖੀ ਕਰਨ ਲਈ ਤੇਜ਼, ਅਚੂਕ ਤੇ ਬਹੁਪੱਖੀ ਜਾਣਕਾਰੀ ਪ੍ਰਦਾਨ ਕਰਦਾ ਹੈ।
      ਸੰਭਾਨਾਵਾ :  ਸਾਡੇ ਜੀਵਨ ਵਿਚ ਕੰਪਿਊਟਰ ਨੂੰ ਪ੍ਰਵੇਸ ਕੀਤਿਆ ਅਜੇ ਮਸਾ ਡੇਢ ਕੁ ਦਹਾਕਾ ਹੀ ਹੋਇਆ ਹੈ ਪਰੰਤੂ ਇਸ ਨੇ ਸਾਡੇ ਜੀਵਨ ਦੇ ਹਰ ਖੇਤਰ ਵਿਚ ਅਪਣਾ ਥਾਂ ਬਣਾ ਲਈ ਹੈ, ਇਸ ਕਰਕੇ ਕੇਵਲ ਨੌਜਵਾਨ ਹੀ ਤੇਜੀ ਨਾਲ ਇਸ ਵੱਲ ਖਿੱਚੇ ਨਹੀ ਜ਼ਾਦੇ, ਸਗੋਂ ਬੱਚੇ ਤੇ ਬੁZਢੇ ਵੀ ਇਸ ਬਾਰੇ ਜਾਣਨ ਲਈ ਤਤਪਰ ਰਹਿੰਦੇ ਹਨ ਅਜਿਹਾ ਹੋਵੇ ਵੀ ਕਿਉ ਨਾ < ਇਸ ਦੀ ਸਕਰੀਨ ਉੱਤੇ ਤਾਂ ਮਨੁੱਖ ਨੂੰ ਕ੍ਰਿਸਮੇ ਹੁੰਦੇ ਦਿਖਾਈ ਦਿੰਦੇ ਹਨ ਕੁੱਝ ਸਾਲਾਂ ਤੱਕ ਸਾਡਾ ਸਮੁੱਚਾ ਜੀਵਨ ਹੀ ਕੰਪਿਊਟਰ ਦੇ ਸਹਾਰੇ ਚਲ ਰਿਹਾ ਦਿਖਾਈ ਦੇਵੇਗਾ ਅੱਜ ਵੀ ਅਸੀ ਅਪਣੇ ਘਰਾਂ ਵਿਚ ਅਜਿਹੀਆਂ ਕੰਪਿਊਟਰੀਕ੍ਰਿਤ ਮਸ਼ੀਨਾ ਦੇਖਦੇ ਹਾਂ, ਜਿਨ੍ਹਾਂ ਕਰਕੇ ਸਾਨੂੰ ਆਪਣੇ ਬਾਥਰੂਮ ਵਿਚ ਪਾਣੀ ਦੇ ਤਾਪਮਾਨ ਚਿੰਤਾਂ ਕਰਨ ਦੀ ਜਰੂਰਤ ਨਹੀ ਤੇ ਨਾ ਹੀ ਕੱਪੜੇ ਧੋਣ ਵਾਲੀ ਮਸ਼ੀਨ ਵਿਚ ਕੱਪੜੇ ਪਾਉਣ ਮਗਰੋਂ ਵਾਰ ਵਾਰ ਸਾਬਣ ਲਾਉਣ, ਪਾਣੀ ਨਾਲ ਧੋਣ ਅਤੇ ਅੰਤ ਨਚੋੜਣ ਤੇ ਸੁਕਾਉਣ ਦੀ  ਲੋੜ ਹੈ, ਸਗੋਂ ਸਾਰਾ ਕੰਮ ਕੰਪਿਊਟਰੀਕ੍ਰਿਤ ਮਸ਼ੀਨਾ ਆਪ ਹੀ ਕਰਦੀਆ ਹਨ ਕੰਪਿਊਟਰੀਕ੍ਰਿਤ, ਟੀ ਵੀ, ਮਾਈਕਰੋਵੇਵ ਤੇ ਓਵਨ ਵੀ ਦੇਖ ਸਕਦੇ ਹਾਂ, ਜ਼ੋ ਕੰਮ ਖਤਮ ਹੋਣ ਮਗਰੋਂ ਅਪਣੇ ਆਪ ਬੰਦ ਹੋ ਜਾਂਦੇ ਹਨ, ਕੁੱਝ ਸਮੇ ਤੱਕ ਤੁਹਾਡੇ ਬੈੱਡਰੂਮਾਂ ਵਿਚ ਅਜਿਹਾ ਕੰਪਿਊਟਰੀਕ੍ਰਿਤ ਪ੍ਰਬੰਧ ਹੋ ਜਾਵੇਗਾ ਕਿ ਤੁਹਾਡੇ ਬਿਮਾਰ ਹੋਣ ਜਾਣ ਤੇ ਕੰਪਿਊਟਰ ਆਪ ਹੀ ਸਰੀਰ ਦੀ ਸਕੇਨ ਕਰੇਗਾ ਤੇ ਨਾਲ ਹੀ ਉਸ ਦੀ ਇਲਾਜ ਤੇ ਦਵਾਈ ਵੀ ਦੱਸ ਦੇਵੇਗਾ ਅੱਜ ਬਜ਼ਾਰ ਵਿਚ ਅਜਿਹਾ ਕੰਪਿਊਟਰੀਕ੍ਰਿਤ ਅਲਾਰਮ ਮੌਜੂਦ ਹੈ, ਜਿਸ ਨੂੰ ਘਰ ਵਿਚ ਲਿਆਉਣ ਨਾਲ ਉਹ ਪੁਲਿਸ ਸਟੇਸਨ ਨਾਲ ਜੁੜ ਜਾਦਾ ਹੈ ਤੇ ਤੁਹਾਡੇ ਘਰ ਵਿਚ ਘੁਸੜੇ ਚੋਰ ਨੂੰ ਭੱਜਣ ਤੋ ਪਹਿਲਾ ਹੀ ਪੁਲਿਸ ਦੇ ਸਿਕੰਜੇ ਵਿਚ ਜਕੜ ਦਿੰਦਾ ਹੈ

     ਕੰਪਿਊਟਰ ਕੀ ਹੈ: ਕੰਪਿਊਟਰ ਇੱਕ ਅਜਿਹਾ ਇਲੈਕਟ੍ਰਇਕ  ਮਸੀਨ ਹੈ, ਜਿਸ ਦੇ ਤਿੰਨ ਭਾਗ ਹੁੰਦੇ ਹਨ- ਆਦਾਨ ਭਾਗ, ਕੇਂਦਰੀ ਭਾਗ ਤੇ ਪ੍ਰਦਾਨ ਭਾਗ ਆਦਾਨ ਭਾਗ ਨਾਲ ਅਸੀਂ  ਕੇਂਦਰੀਭਾਗ ਨੂੰ ਲੋੜੀਦੀ ਸੂਚਨਾ ਦਿੰਦੇ ਹਾਂ ਕਿ ਉਹ ਕਿ ਕਰੇ ਤੇ ਕਿਵੇਂ ਕਰੇ ਪ੍ਰਦਾਨ ਭਾਗ ਸਾਨੂੰ ਲੋਂੜੀਦੇ ਨਤੀਜੇ ਕੱਢ ਕੇ ਦਿੰਦਾ ਹੈ ਕੇਂਦਰੀ ਭਾਗ ਸਾਨੂੰ ਸੈਟਰਲ ਪ੍ਰੋਸੈਸਿੰਗ ਯੂਨਿਟ ਆਖਿਆ ਜਾਦਾ ਹੈ ਅਸਲ ਵਿਚ ਇਹ ਕੰਪਿਊਟਰ ਦਾ ਦਿਮਾਗ ਹੈ ਕੰਪਿਊਟਰ ਦੀ ਆਦਾਨ ਇਕਾਈ ਕਾਰਡ ਜਾ ਪੇਪਰ ਟੇਪ ਰੀਡਰ, ਚੁੰਬਕੀ ਡਿਸਕ, ਕੀ ਬੋਰਡ ਡਿਸਕ, ਫਲੋਪੀ ਡਿਸਕ ਜਾ ਆਪਟੀਕਲ ਸਕੈਨਰ ਵਿੱਚੋ ਕਿਸੇ ਇੱਕ ਜਾ ਇੱਕ ਤੋਂ ਬਹੁਤੀਆਂ ਜੁਗਤਾ ਦੀ ਵਰਤੋਂ ਕਰਦਾ ਹੈ ਪ੍ਰਦਾਨ ਇਕਾਈ ਕਾਰਡ ਪੰਚਰ, ਲਾਈਨ ਪਿੰqਟਰ, ਟਾਪ ਪ੍ਰੰਚਰ, ਚੁੰਬਕੀ ਡਿਸਕ, ਫਲੋਪੀ ਡਿਸਕ ਜਾਂ ਆਪਟੀਕਲ ਸਕੈਨਰ ਵਿੱਚੋਂ ਕਿਸੇ ਇੱਕ ਜਾਂ ਇੱਕ ਤੋਂ ਬਹੁਤੀਆਂ ਜੁਗਤਾ ਦੀ ਵਰਤੋਂ ਕਰਦਾ ਹੈ ਸੀ ਪੀ ਯੂ ਦੇ- ਨਿਯੰਤਰਨ ਇਕਾਈ, ਏ ਐੱਲ ਯੂ, ਭੰਡਾਰੀਕਰਨ ਇਕਾਈ ਦੇ ਮੁੱਖ ਹਿੱਸੇ ਹੁੰਦੇ ਹਨ ਆਦਾਨ ਭਾਗ ਰਾਹੀ ਭੇਜੀ ਸੂਚਨਾ ਦੇ ਜਾਂਚ ਕਰ ਕੇ ਸੀ ਪੀ ਯੂ ਲੋੜੀਦੀ ਕਾਰਵਾਈ ਕਰਦਾ ਹੈ ਤੇ ਪ੍ਰਾਪਤ ਸਿੱਟਾ ਪ੍ਰਦਾਨ ਭਾਗ ਨੂੰ ਭੇਜ਼ ਦਿੰਦਾ ਹੈ। ਪ੍ਰਦਾਨ ਭਾਗ ਇਹ ਨਤੀਜੇ ਇਹ ਸਾਨੂੰ ਦਿੰਦਾ ਹੈ ਕੰਪਿਊਟਰ ਦੇ ਅੰਗਾ ਨੂੰ ਹਾਰਡ ਵੇਅਰ ਆਖਿਆ ਜਾਂਦਾ ਹੈ ਤੇ ਉਹ ਪ੍ਰੋਗਰਾਮ ਸਮੂਹ, ਜ਼ੋ ਕਿਸੇ ਕੰਪਿਊਟਰ ਵਿਚ ਚਲਦਾ ਹੈ, ਨੂੰ ਸਾਫਟਵੇਅਰ ਆਖਿਆ ਜਾਂਦਾ ਹੈ ਕੰਪਿਊਟਰ ਦਾ ਵਰਤਮਾਨ ਰੂਪ ਮਨੁੱਖ ਦੀ ਅਪਣੀ ਹਿਸਾਬ ਕਿਤਾਬ ਦੇ ਕੰਮਾਂ ਨੂੰ ਸੌਖਾ ਕਰਨ ਲਈ ਸਦੀਆਂ ਦੀ ਜਦੋਂ ਜਹਿਦ ਤੋਂ ਮਗਰੋਂ ਹੋਂਦ ਵਿਚ ਆਇਆ ਅੱਜ ਕੱਲ੍ਹ ਵਰਤੇ ਜਾਦੇ ਕੰਪਿਊਟਰਾਂ ਦਾ ਸੁੰਬੰਧ ਚੋਥੀ ਤੇ ਪੰਜਵੀ ਪੀੜ੍ਹੀ ਦੇ ਕੰਪਿਊਟਰਾਂ ਨਾਲ ਹੈ ਨਿੱਜੀ ਕੰਪਿਊਟਰ 1984 ਵਿਚ ਹੋਂਦ ਵਿਚ ਆਇਆ ਤੇ ਇਸ ਦਾ ਸੰਬੰਧ ਪੰਜਵੀ ਪੀੜੀ ਨਾਲ ਹੈ ਹੁਣ ਜਪਾਨ ਵਿਚ ਛੇਵੀ ਪੀੜੀ ਦੇ ਕੰਪਿਊਟਰਾਂ ਦੀ ਖੋਜ਼ ਹੋ ਰਹੀ ਹੈ ਖਿਆਲ ਹੈ ਕਿ ਜਲਦੀ ਹੀ ਇਸ ਪੀੜੀ ਦੇ ਕੰਪਿਊਟਰ ਵੀ ਆਮ ਮਿਲਣਗੇ ਜਿਨ੍ਹਾਂ ਵਿਚ ਬੋਲਣ, ਸੋਚਣ, ਫੈਸਲਾ ਕਰਨ, ਤਰਕ ਕਰਨ ਤੇ ਮਹਿਸੂਸ ਕਰਨ ਦੀਆਂ ਯੋਗਤਾਵਾ ਹੋਣਗੀਆ

      ਕੰਪਿਊਟਰ ਦੀ ਦੇਣ - ਮਨੁੱਖੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਯੰਤਰ ਨੇ ਮਨੁੱਖ ਦੀ ਉੱਨਤੀ ਤੇ ਖ਼ੁਸਹਾਲੀ ਵਿਚ ਇੰਨਾ ਵਧੇਰੇ ਹਿੱਸਾ ਪਾਇਆ ਹੋਵੇ ਜਿੰਨਾ ਕੰਪਿਊਟਰ ਨੇ ਪਾਇਆ ਹੈ ਇਹ ਯੰਤਰ ਮਨੁੱਖੀ ਜੀਵਨ ਦੇ ਹਰ ਖੇਤਰ ਉੱਤੇ ਅਪਣੀ ਅਮਿZਟ ਛਾਪ ਲਾ ਚੁੱਕਾ ਹੈ

      ਆਮ ਵਰਤੋਂ ਵਿਚ ਆਉਣ ਵਾਲਾ- ਕੰਪਿਊਟਰ ਅੱਜ ਆਮ ਵਰਤਿਆ ਜਾਣ ਵਾਲਾ ਆਮ ਹੋ ਗਿਆ ਹੈ ਕੰਪਿਊਟਰ ਨੇ ਮਨੁੱਖ ਦੇ ਦਿਮਾਗੀ ਸ਼ਕਤੀ ਵਿਚ ਕਈ ਗੁਣਾ ਵੱਧ ਕੀਤਾ ਹੈ ਕੰਪਿਊਟਰ ਹਿਸਾਬ ਕਿਤਾਬ ਰੱਖਣ ਵਿਚ, ਸੂਚਨਾਵਾ ਤੇ ਜਾਣਕਾਰੀ ਇਕੱਠੀ ਕਰਨ ਤੇ ਉਸ ਨੂੰ ਯਾਦ ਰੱਖਣ ਵਿਚ 100% ਯਕੀਨੀ ਤੇ ਵਫਾਦਾਰ ਸੇਵਕ ਹੈ। ਇਹ ਅਣਗਿਣਤ ਕੰਮਾਂ ਬਿਨ੍ਹਾਂ ਥਕਾਵਟ ਤੋਂ ਕਰ ਸਕਦਾ ਹੈ। ਵੱਡੇ ਉਦਯੋਗਿਕ ਕੇਦਰਾ ਵਿਚ ਇਹ ਸ੍ਵੈ ਨਿਯੰਤਰਨ ਤੇ/ ਸ੍ਵੈ ਚਾਲਕਤਾ ਕਾਰਜਾਂ ਨਾਲ ਮਨੁੱਖ ਦੀ ਮੱਦਦ ਕਾਰਦਾ ਹੈ। 

      ਸੰਚਾਰ ਤੇ ਕੰਪਿਊਟਰ ਨੈੱਟਵਰਕ- ਕੰਪਿਊਟਰ ਨੈੱਟਵਰਕ ਨੇ ਦੁਨੀਆ ਭਰ ਵਿਚ ਸੰਚਾਰ ਦੇ ਖੇਤਰ ਵਿਚ ਕ੍ਰਾਂਤੀਕਾਰੀ ਤੇਜੀ ਲੈ ਆਉਦੀ ਹੈ ਇਹ ਦਿਨੋ ਦਿਨ ਹਰਮਨ ਪਿਆਰਾ ਹੋ ਰਿਹਾ ਸੰਚਾਰ ਸਾਧਨ ਹੈ ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿਚ ਪ੍ਰਾਪਤ ਹੁੰਦਾ ਹੈ, ਜਿਸ ਨੂੰ (LAN), (MAN) ਤੇ (WAN) ਕਿਹਾ ਜਾਦਾ ਹੈ। ਲੈਨ ਤੋਂ ਭਾਵ ਲੋਕਲ ੲ/ਰੀਆ ਨੈੱਟਵਰਕ ਹੈ, ਜਿਸ ਵਿਚ ਕਿਸੇ ਇਕ ਅਦਾਰੇ ਜਾਂ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਉੱਥੋ ਦੇ ਸਾਰੇ ਕੰਪਿਊਟਰ ਆਪਸ ਵਿਚ ਜੁੜੇ ਹੁੰਦੇ ਹਨ। ਮੈਨ ਤੋਂ ਭਾਵ ਮੈਟਰੋਪੋਲੀਟਨ ਏਰੀਆ ਨੈੱਟਵਰਕ ਹੈ, ਜਿਸ ਵਿਚ ਕਿਸੇ ਇਕ ਅਦਾਰੇ ਜਾਂ ਕੰਪਨੀ ਦੇ ਵੱਖ ਵੱਖ ਸ਼ਹਿਰਾਂ ਤੇ ਸਥਾਨਾ ਉੱਤੇ ਸਥਿਤ ਦਫਤਰਾਂ ਦੇ ਕੰਪਿਊਟਰ ਆਪਸ ਵਿਚ ਜੁੜੇ ਹੁੰਦੇ ਹਨ ਜਿਵੇਂ ਸਾਰੇ ਦੇਸ਼ ਦੇ ਰੇਲਵੇ ਸਟੇਸਨਾ ਦੇ ਬੁਕਿੰਗ ਕਾਊਂਟਰ ਤੇ ਬੈਂਕ ਆਦਿ ਵਿਚ ਜੁੜੇ ਹੁੰਦੇ ਹਨ ਇਸ ਨੂੰ ਇੰਟਰਨੈੱਟ ਕਿਹਾ ਜਾਂਦਾ ਹੈ ਵੈਨ ਨੂੰ ਵਰਡ ਏਰੀਆ ਨੈੱਟਵਰਕ ਕਿਹਾ ਜਾਂਦਾ ਹੈ ਇਹ ਵਰਤਮਾਨ ਯੁਗ ਦਾ ਸਭ ਤੋਂ ਹਰਮਨ ਪਿਆਰਾ, ਤੇਜ਼, ਆਚੂਕ ਤੇ ਸਹੂਲਤਾਂ ਇਸ ਤੋਂ ਇਲਾਵਾ ਵੈੱਬ ਸਾਈਟ ਰਾਹੀ ਕਿਸੇ ਵੀ ਜਾਣਕਾਰੀ ਨੂੰ ਸਾਰੀ ਦੁਨੀਆ ਵਿਚ ਖਿਲਾਰ ਸਕਦੇ ਹਾਂ, ਤੇ ਇਸ ਤੋਂ ਜਿਸ ਪ੍ਰਕਾਰ ਦਾ ਵੀ ਚਾਹੀਏ, ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਇੰਟਰਨੈੱਟ ਰਾਹੀ ਅਸੀ ਟੈਲੀਫੋਨ ਵਾਂਗ ਅਗਲੇ ਨਾਲ ਗੱਲ ਬਾਤ ਵੀ ਕਰ ਸਕਦੇ ਹਾਂ ਤੇ ਦੋਵੇ ਧਿਰਾ ਇਕ ਦੂਜੇ ਦੀ ਤਸਵੀਰ ਤੋਂ ਇਲਾਵਾ ਅਗਲੇ ਦੇ ਆਲੇ ਦੁਆਲੇ ਦਾ ਦ੍ਰਿਸ ਵੀ ਦੇਖ ਸਕਦੀਆਂ ਹਨ।

      ਵਪਾਰਕ ਅਦਾਰਿਆ ਵਿਚ ਮਹੱਤਵ- ਕੰਪਿਊਟਰ ਵਪਾਰਕ ਅਦਾਰਿਆ ਵਿਚ ਕਰਮਚਾਰੀਆਂ ਦਾ ਹਿਸਾਬ ਕਿਤਾਬ, ਉਨ੍ਹਾਂ ਦੀ ਤਨਖਾਹ ਦਾ ਹਿਸਾਬ ਤੇ ਚੀਜਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਮਿੰਟਾ ਵਿਚ ਦੇ ਦਿੰਦਾ ਹੈ ਇਸ ਤੋਂ ਇਲਾਵਾ ਇਹ ਚਿੱਠੀਆ, ਰਿਪੋਟਾ, ਇਕਾਰਨਾਮਿਆ ਤੇ ਹੋਰ ਸਾਰੀਆ ਚੀਜਾਂ ਨੂੰ ਤਿਆਰ ਤੇ ਸਟੋਰ ਵੀ ਕਰਦਾ ਹੈ।

         ਕੰਮ ਕਾਜ ਦੇ ਸਥਾਨਾ ਉੱਤੇ ਪ੍ਰਭਾਵ- ਕੰਪਿਊਟਰ ਸਭ ਤੋਂ ਬਹੁਤਾ ਪ੍ਰਭਾਵ ਆਮ ਕੰਮ ਕਾਜ ਦੇ  ਸਥਾਨਾ ਉੱਤੇ ਪਿਆ ਹੈ ਦਫ਼ਤਰਾ ਤੇ ਫੈਕਟਰੀਆ ਵਿਚ ਕੰਪਿਊਟਰਾ ਨੇ ਵੱਡੇ ਤੇ ਗੁੰਝਲਦਾਰ ਕzਮ ਕਾਜਾ ਦਾ ਬੋਝ ਕਰਮਚਾਰੀਆ ਤੋਂ ਹਟਾ ਦਿੱਤਾ ਹੈ ਫੈਕਟਰੀਆ ਵਿਚ ਇਨ੍ਹਾਂ ਨਾਲ ਨਿਯੰਤਰਨ ਤੇ ਨਿਰਖਣ ਵਿਚ ਸੁਧਾਰ ਹੋਇਆ ਹੈ ਜਿਸ ਨਾਲ ਉਤਪਾਦਨ ਵਧਿਆ ਹੈ ਇਸ ਨਾਲ ਖਰੀਦਦਾਰਾਂ ਅਤੇ ਕਾਮਿਆ ਦੀਆ ਸਹੂਲਤਾਂ ਵਿਚ ਵੀ ਵਾਧਾ ਹੋਇਆ ਹੈ

      ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾ ਉੱਪਰ ਪ੍ਰਭਾਵ-  ਕੰਪਿਊਟਰ ਨਾਲ  ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾ ਵਿਚ ਉਤਪਾਦਨ ਪਹਿਲਾ ਨਾਲ ਕਾਫੀ ਵੱਧ ਗਿਆ ਹੈ ਜਿੰਦਗੀ ਦੇ ਹੋਰਨਾ ਖੇਤਰਾ, ਖਾਸ ਕਰ ਕਾਨੂੰਨ, ਇਲਾਜ, ਪੜਾਈ, ਇੰਜਨੀਅਰਿੰਗ, ਹਿਸਾਬ ਕਿਤਾਬ ਰੱਖਣ, ਛਪਾਈ ਤੇ ਵਪਾਰ ਆਦਿ ਖੇਤਰਾਂ ਵਿਚ ਵਧੇਰੇ ਉੱਨਤੀ ਵੀ ਕੰਪਿਊਟਰ ਨਾਲ ਹੀ ਸੰਭਵ ਹੋਈ ਹੈ।

       ਕੰਪਿਊਟਰ ਸੰਚਾਲਿਤ ਰੋਬੋਟ- ਸ੍ਵੈ ਚਾਲਿਤ ਮਸੀਨੀ ਯੰਤਰ ਰੋਬੋਟ ਵੀ ਕੰਪਿਊਟਰ ਦੇ ਮੱਦਦ ਨਾਲ ਹੀ ਕੰਮ ਕਰਦੇ ਹਨ। ਰੋਬੋਟ ਬਹੁਤ ਹੀ ਖਤਰਨਾਕ ਤੇ ਔਖੇ ਕੰਮਾਂ ਨੂੰ ਬਿਨਾਂ ਝਿਜਕ ਕਰਦੇ ਹਨ। ਕੰਪਿਊਟਰ ਸੰਚਾਲਿਤ ਛੋਟਾ ਰੋਬੋਟ, ਕਾਰ ਵਿਚ ਲਾਏ ਗਏ ਸੰਚਾਲਿਤ ਯੰਤਰਾਂ ਦਾ ਸੰਚਾਨਲ ਪੂਰੀ ਯੋਗਤਾ ਨਾਲ ਕਰਦਾ ਹੈ ਕਾਰ ਦਾ ਡਰਾਈਵਰ ਚਾਹੇ ਤਾਂ ਆਰਾਮ ਵੀ ਕਰ ਸਕਦਾ ਹੈ ਰੋਬੋਟ ਸੰਚਾਲਿਤ ਕਾਰ ਵਿਚ ਪੈਟਰੋਲ ਦੀ ਖਪਤ ਵੀ ਘੱਟ ਹੁੰਦੀ ਹੈ ਇਸ ਤਰਾਂ ਇੱਕ ਅਜਿਹਾ ਮਸੀਨੀ ਸੈਨਿਕ ਬਣਾਇਆ ਗਿਆ ਹੈ, ਜ਼ੋ ਕਦੇ ਸੋਂਦਾ ਨਹੀ ਇਹ ਸੰਘਣੇ ਜੰਗਲ ਖੇਤਰੀ ਵਿਚ ਵੀ ਲੰਘ ਸਕਦਾ ਹੈ

       ਰੋਗੀਆ ਤੇ ਅਪਾਹਿਜਾ ਦੀ ਸਹਾਇਤਾ- ਹਸਪਤਾਲਾ ਵਿਚ ਕੰਪਿਊਟਰ ਰੋਗੀਆ ਦੇ ਹਾਲਤ ਵਿਚ ਵੀ ਨਜਰ ਰੱਖਦਾ ਹੈ ਦਿਲ ਦੀ ਧੜਕਣ ਗੜਬੜ ਪੈਣ ਉੱਤੇ ਜਾਂ ਸਾਹ ਵਿਚ ਦਿੱਕਤ ਹੋਣ ਸਮੇ ਇਹ ਝਟਪਟ ਅਲਾਰਮ ਦਿੰਦਾ ਹੈ ਤੇ ਡਿਊਟੀ ਵਾਲੇ ਵਿਆਕਤੀ ਨੂੰ ਚੇਤੰਨ ਕਰਦਾ ਹੈ ਕੰਪਿਊਟਰ ਦੀ ਸਹਾਇਤਾ ਨਾਲ ਚੱਲਣ ਵਾਲਾ ਸਕੈਨਿੰਗ ਯੰਤਰ ਮਰੀਜ ਦੇ ਅੰਦੂਰਨੀ ਹਿੱਸਿਆ ਦੀ ਫੋਟੋ ਲੈ ਕੇ ਅੰਦਰਲੇ ਵਿਕਾਰਾ ਨੂੰ ਤੁਰੰਤ ਡਾਕਟਰ ਅੱਗੇ ਪ/ਸ ਕਰਦਾ ਹੈ। ਮਾਈਕਰੋ ਕੰਪਿਊਟਰ ਅਪਾਹਿਜ ਲੋਕਾਂ ਲਈ ਬੜਾ ਸਹਾਇਕ ਸਿੱਧ ਹੋਇਆ ਹੈ।

        ਹੋਰ ਖੇਤਰਾ ਵਿਚ ਸਹਾਇਤਾ- ਇਸ ਤੋ ਇਲਾਵਾ ਕੰਪਿਊਟਰ ਨੂੰ ਦਿਲ ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਦਾ ਹੈ। ਵੀਡਿਓ ਕੈਸਟ ਦੀ ਤਰਾਂ ਕੰਪਿਊਟਰ ਉੱਤੇ ਦੇਖਣ ਵਾਲੇ ਵੀ ਕਈ ਵਿੱਦਿਅਕ ਪ੍ਰੋਗਰਾਮ ਵੀ ਮਿਲਦੇ ਹਨ। ਕੰਪਿਊਟਰ ਤੁਹਾਨੂੰ ਗਣਿਤ, ਭੋਤਿਕ ਵਿਗਿਆਨ, ਜੀਵ ਵਿਗਿਆਨ ਆਦਿ ਔਖੇ ਵਿਸਿਆ ਨੂੰ ਵੀ ਸਹਿਜੇ ਵੀ ਸਿਖਾ ਸਕਦਾ ਹੈ ਆਰਟ ਕੰਪਨੀ ਤਸਵੀਰਾ, ਡਿਜਾਈਨ ਤੇ ਪੈਟਰਨ  ਆਦਿ ਬਣਾਉਣ ਲਈ ਕੰਪਿਊਟਰ ਦੀ ਵਰਤੋ ਕਰਦੇ ਹਨ। ਕੰਪਿਊਟਰ ਬੈਂਕਾ ਵਿਚ ਧਨ ਦੇ ਆਦਾਨ ਪਦਾਨ ਵਿਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਔਰਤਾਂ ਘਰਾ ਦਾ ਹਿਸਾਬ ਕਿਤਾਬ ਰੱਖਣ ਲਈ, ਮਹੀਨੇ ਦਾ ਬਜਟ ਤੇ ਖਾਣਾ ਪਕਾਉਣਾ ਆਦਿ ਜਾਣਕਾਰੀ ਪ੍ਰਾਪ਼ਤ ਕਰ ਸਕਦੀਆਂ ਹਨ.

      21 ਵੀ ਸਦੀ- 21ਵੀ ਸਦੀ ਕੰਪਿਊਟਰ ਦੀ ਸਦੀ ਹੈ ਇਸ ਵਿਚ ਮਨੁੱਖ ਦਾ ਦਿਮਾਗੀ ਤੇ ਸਰੀਰਕ ਬੋਝ ਹੋਰ ਘੱਟ ਜਾਵੇਗਾ ।ਜਿੰਦਗੀ ਦਾ ਢੰਗ ਬਦਲ ਜਾਵੇਗਾ ਕੰਮ ਲੱਭਣ ਲਈ ਦੂਰ ਦੀ ਯਾਤਰਾ ਨਹੀ ਕਰਨੀ ਪਵੇਗੀ ਇਸ ਨਾਲ ਕਈ ਥਾਈ ਬੇਰੁਜਗਾਰੀ ਜਰੂਰ ਵਧੀ ਹੈ ਪ੍ਰੰਤੂ ਇਹ ਵਧੇਰੇ ਚਿੰਤਾ ਦੀ ਗੱਲ ਨਹੀ।

        ਸਾਰ ਅੰਸ- ਬੇਸੱਕ ਕੰਪਿਊਟਰ ਨੇ ਦੂਰ ਸੰਚਾਰ ਦੇ ਸਾਧਨਾ, ਵਿਦਿਅਕ ਕਾਰਜਾ, ਉਦਯੋਗਿਕ ਵਿਕਾਸ ਤੇ ਡਾਕਟਰੀ ਬਹੁਤ ਲਾਭ ਪਹੁੰਚਾਇਆ ਹੈ ਜਦੋਂ ਇਹ ਕੰਪਿਊਟਰ ਹੋਰ ਸਸਤੇ ਤੇ ਵਧੀਆ ਬਣ ਜਾਣਗੇ ਤਾ ਇਹ ਘਰ ਘਰ ਪਹੁੰਚਣਗੇ ਅਮਰੀਕੀ ਵਿਗਿਆਨੀ ਰਾਬਰਟ ਫਰੋਸਟ ਦਾ ਵਿਸਵਾਸ ਹੈ ਕਿ ਇਸ ਸਦੀ ਵਿਚ ਕੰਪਿਊਟਰ ਦੀ ਮੱਦਦ ਨਾਲ, ਮਨੁੱਖ ਪੁਲਾੜ ਵਿਚ ਸ੍ਵੈ ਚਾਲਿਤ ਫੈਕਟਰੀ ਚਲਾਉਣ ਦੇ ਕਾਬਲ ਹੋ ਜਾਵੇਗਾ ਤੇ ਅਗਲੇ 50 ਤੋਂ 100 ਸਾਲਾਂ ਵਿਚ ਸੂਰਜ ਮੰਡਲ ਦੀ ਛਾਣ ਬੀਣ ਕਰਕੇ ਵੱਖ ਵੱਖ ਗ੍ਰਹਿਆ ਤੋਂ ਪ੍ਰਾਪਤ ਖਣਿਜ ਪਦਾਰਥਾ ਦੀ ਵਰਤੋਂ ਨਾਲ ਮਨੁੱਖ ਹੋਰ ਵੀ ਖੁਸਹਾਲ ਹੋ ਜਾਵੇਗਾ।
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

1 comments:

  1. ਤੁਹਾਡੇ ਦੁਆਰਾ ਪੇਸ਼ ਕੀ ਤੀ ਜਾਣਕਾਰੀ ਬਹੁਤ ਵਧੀਆ ਅਤੇ ਮਹੱਤਵਪੂਰਨ ਹੈ।

    ReplyDelete