Punjabi Spelling (ਪੰਜਾਬੀ ਸ਼ਬਦ ਜੋੜ)

    ਵਿਦਿਆਰਥੀਆਂ ਲਈ ਠੀਕ ਸ਼ਬਦ ਜੋੜਾਂ ਦੀ ਵਰਤੋਂ ਕਰਨੀ ਬਹੁਤ ਜਰੂਰੀ ਹੈ। ਇਸ ਨਾਲ਼ ਜਿੱਥੇ ਸ਼ਬਦਾਂ ਦੇ ਅਰਥ ਬਾਰੇ ਗ਼ਲਤੀ ਲੱਗਣ ਤੋਂ ਬਚਾਅ ਹੁੰਦਾ ਹੈ ਉੱਥੇ ਲਿਖਤ ਦਾ ਪ੍ਰਭਾਵ ਵੀ ਚੰਗਾ ਪੈਦਾ ਹੈ। ਹੇਠਾ ਕੁੱਝ ਅਸ਼ੁੱਧ ਸ਼ੁੱਧ ਸ਼ਬਦ ਜੋੜਾਂ ਦੇ ਨਿਯਮ ਤੇ ਉਹਨਾ ਦੀਆਂ ਉਦਾਹਾਰਨਾਂ ਦਿੱਤੀਆਂ ਗਈਆਂ ਹਨ। ਇਹਨਾਂ ਨੂੰ ਧਿਆਨ ਨਾਲ਼ ਪੜ੍ਹ ਕੇ ਵਿਦਿਆਰਥੀ ਸ਼ਬਦ-ਜੋੜਾਂ ਨੂੰ ਸ਼ੁੱਧ ਰੂਪ ਵਿਚ ਲਿਖ ਸਕਦਾ ਹੈ:

1. , , ੲ ਸ੍ਵਰ ਅੱਖਰ ਸ੍ਵਰ ਧੁਨੀਆਂ ਅਰਥਾਤ ਲਗਾਂ ਨੂੰ ਅੰਕਿਤ ਕਰਦੇ ਹਨ। ਇਸ ਲਈ ਉਹੀ ਲਗਾਂ ਵਰਤੀਆਂ ਜਾਣ, ਜਿਨ੍ਹਾਂ ਬਾਰੇ ਪਿਛਲੇ ਅਧਿਆਏ ਵਿਚ ਦੱਸਿਆ ਗਿਆਂ ਹੈ।
2. ਠੀਕ ਸ਼ਬਦ ਜੋੜ ਲਿਖਣ ਲਈ ਲਗਾਖਰਾਂ ਦੀ ਵਰਤੋਂ ਉੱਚਿਤ ਥਾਂ 'ਤੇ ਕੀਤੀ ਜਾਣੀ ਚਾਹੀਦੀ ਹੈ।
3. ਪੰਜਾਬੀ ਬੋਲੀ ਨੂੰ ਸੁੱਧ ਰੂਪ ਵਿਚ ਲਿਖਣ ਲਈ ਪੰਜਾਬੀ ਬੋਲੀ ਦੇ ਕੇਦਰੀ ਰੂਪ ਦੇ ਉਚਾਰਨ ਅਨੁਸਾਰ ਜਿਵੇ ਬੋਲੋ, ਤਿਵੇ ਲਿਖੋ ਦਾ ਨਿਯਮ ਅਪਣਾਉਣਾ ਚਾਹੀਦਾ ਹੈ।
4. ਸ਼ਬਦ ਜੋੜ ਕਰਨ ਸਮੇ ਮੂਲ ਸ਼ਬਦ ਨੂੰ ਧਿਆਨ ਵਿਚ ਰੱਖਣਾ ਬਹੁਤ ਜਰੂਰੀ ਹੈ, ਜਿਵੇ-ਇਕੱਲਾ ਸ਼ਬਦ ਮੂਲ ਧਾਤੂ ਇੱਕ ਤੋਂ ਬਣਿਆਂ ਹੈ। ਇਸ ਲਈ ਇਸ ਨੂੰ ਇੱਕਲਾ ਲਿਖਣਾ ਠੀਕ ਹੈ। ਇਸੇ ਤਰਾਂ ਚੁਕਾਈ', ਚੁੱਕ ਧਾਤੂ ਤੋਂ ਬਣਿਆ ਹੈ। ਇਸ ਲਈ ਭੜਾਈ ਲਿਖਣਾ ਗ਼ਲਤ ਹੈ।
5. ਪੰਜਾਬੀ ਵਿਚ ਹ' ਅੱਖਰ ਸ਼ਬਦ ਜੋੜ ਦੀ ਦ੍ਰਿਸਟੀ ਤੋਂ ਬਹੁਤ ਮਹੱਤਵ ਰੱਖਦਾ ਹੈ। ਇਸ ਅੱਖਰ ਦੀ ਵਰਤੋਂ ਵਾਲੇ ਸ਼ਬਦਾਂ ਵਿਚ ਸੁੱਧ ਸ਼ਬਦ-ਜੋੜ ਲਿਖਣ ਲਈ ਨਿਮਨਲਿਖਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

(ੳ)  ਜੇ ਕਿਸੇ ਸ਼ਬਦ ਵਿਚ ਹ' ਅੱਖਰ ਤੋਂ ਪਹਿਲਾ ਏ (ੇ) ਦੀ ਧੁਨੀ ਹੋਵੇ ਤਾਂ ਉਸ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ (ਿ) ਲਗਾਈ ਹੈ ਜਿਵੇ:-
ਅਸ਼ੁੱਧ            ਸ਼ੁੱਧ
ਸੇਹਤ             ਸਿਹਤ
ਮੇਹਨਤ           ਮਿਹਨਤ
ਜੇਹੜਾ            ਜਿਹੜਾ
ਕੇਹੜਾ            ਕਿਹੜਾ
ਵੇਹੜਾ            ਵਿਹੜਾ
ਮੇਹਰ             ਮਿਹਰ

(ਅ)  ਜੇ ਕਿਸੇ ਸ਼ਬਦ ਵਿਚ ਹ' ਅੱਖਰ ਤੋਂ ਪਹਿਲਾ ਦੁਲਾਵਾਂ (ੈ) ਦੀ ਧੁਨੀ ਹੋਵੇ ਪਹਿਲੇ ਅੱਖਰ ਨਾਲ਼ ਦੁਲਾਵਾਂ ਵਰਤਣ ਦੀ ਥਾਂ ਹ' ਹੋਵੇ ਨਾਲ਼ ਸਿਹਾਰੀ (ਿ) ਲਗਾਈ ਹੈ ਜਿਵੇ:-
ਅਸ਼ੁੱਧ            ਸ਼ੁੱਧ
ਸ਼ੈਹਰ             ਸ਼ਹਿਰ
ਪੈਹਰ             ਪਹਿਰ
ਗੈਹਣਾ            ਗਹਿਣਾ
ਸੁਨੈਹਰੀ          ਸੁਨਹਿਰੀ
ਰੈਹਣਾ            ਰਹਿਣਾ
ਦੁਪੈਹਰ           ਦੁਪਹਿਰ

(ੲ)  ਜੇ ਕਿਸੇ ਸ਼ਬਦ ਵਿਚ ਹ' ਅੱਖਰ ਤੋਂ ਪਹਿਲੇ ਅੱਖਰ ਨਾਲ਼ ਕਨੌੜੇ (ੌ) ਦੀ ਧੁਨੀ ਹੋਵੇ ਤਾਂ ਉਸ ਨਾਲ਼ੋ ਕਨੌੜਾ ਹਟਾ ਕੇ ਹ' ਨੂੰ ਔਂਕੜ (ੁ) ਲਗ ਜਾਦੀ ਹੈ ਜਿਵੇ:-
ਅਸ਼ੁੱਧ            ਸ਼ੁੱਧ
ਬੌਹਤ             ਬਹੁਤ
ਵੌਹਟੀ            ਵਹੁਟੀ 
ਨੌਂਹ               ਨਹੁੰ
ਸੌਹਰਾ            ਸਹੁਰਾ
ਬੌਹ ਵਚਨ        ਬਹੁ ਵਚਨ

6.ਹੇਠ ਦਿੱਤੇ ਸ਼ਬਦਾਂ ਵਿਚ ਸ਼' ਦੀ ਥਾਂ ਸ ਦੀ ਵਰਤੋਂ ਠੀਕ ਹੈ ਜਿਵੇ:-
ਅਸ਼ੁੱਧ            ਸ਼ੁੱਧ
ਪਾਲਣ-ਪੋਸ਼ਣ     ਪਾਲਣ-ਪੋਸ਼ਣ 
ਸ਼ੀਤਲ            ਸੀਤਲ 
ਸ਼ਿਖਰ            ਸਿਖਰ
ਨਿਰਾਸ਼           ਨਿਰਾਸ
ਕੇਸ਼               ਕੇਸ

7. ਗ ਤੇ ਘ ਦੀ ਗ਼ਲਤ ਵਰਤੋਂ ਨਾਲ਼ ਵੀ ਅਰਥਾਂ ਵਿਚ ਅੰਤਰ ਆ ਜਾਦਾ ਹੈ। ਇਸ ਲਈ ਗ ਤੇ ਘ ਦੀ ਵਰਤੋਂ ਬੜੇ ਧਿਆਨ ਨਾਲ਼ ਕਰਨੀ ਚਾਹੀਦੀ ਹੈ, ਜਿਵੇ:- 
  ਅਸ਼ੁੱਧ           ਸ਼ੁੱਧ
1. ਸੰਗ            ਸਰਮ
   ਸੰਘ             ਗਲ਼ਾ

2. ਜੰਗ            ਲੜਾਈ
    ਜੰਘ            ਲੱਤ

8.  ਡ ਤੇ ਢ ਦੀ ਗ਼ਲਤ ਵਰਤੋਂ ਨਾਲ਼ ਵੀ ਅਰਥਾਂ ਵਿਚ ਫ਼ਰਕ ਆ ਜਾਦਾ ਹੈ, ਜਿਵੇ:-
ਡੋਲ     -      ਪਾਣੀ ਭਰਨ ਵਾਲਾ ਬਰਤਨ
ਢੋਲ     -      ਵਜਾਉਣ ਵਾਲ਼ਾ ਇੱਕ ਸਾਜ਼
ਸੁੰਡ     -      ਹਾਥੀ ਦੀ ਸੁੰਡ
ਸੁੰਢ     -      ਅਦਰਕ ਸੁਕਾ ਕੇ ਬਣਾਈ ਵਸਤੂ ਜੋ ਪੰਸਰੀ ਦੀ ਹੱਟੀ ਤੋਂ ਮਿਲਦੀ ਹੈ।

9.  ਬ ਤੇ ਵ ਦੀ ਗ਼ਲਤ ਵਰਤੋਂ ਨਾਲ਼ ਵੀ ਅਰਥਾਂ ਵਿਚ ਫ਼ਰਕ ਆ ਜਾਦਾ ਹੈ, ਜਿਵੇ:-
ਅਸ਼ੁੱਧ          ਬਹਿਸਤ
ਸ਼ੁੱਧ            ਵਹਿਸਤ
ਬਰਦੀ          ਬਾਰ
ਵਰਦੀ          ਵਾਰ

10. ਬ ਤੇ ਭ ਦੀ ਗ਼ਲਤ ਵਰਤੋਂ ਵੀ ਗ਼ਲਤ ਸ਼ਬਦ ਜੌੜਾਂ ਦੀ ਕਾਰਨ ਬਣਦੀ ਹੈ, ਜਿਵੇ:-
ਸਬ             ਛੋਟਾ (ਅਹੁਦੇ ਵਿਚ)
ਸਭ             ਸਾਰੇ (ਸਾਰੇ ਜੀਅ)
ਲਬ             ਲਾਲਚ (ਬਹੁਤਾ ਲਬ ਨਹੀ ਕਰਨਾ ਚਾਹੀਦਾ)
ਲਭ             ਲੱਭਣਾ (ਮੈਨੂੰ ਪੈਨ ਲੱਭ ਗਿਆ ਹੈ)

11. ਜ ਤੇ ਝ ਦੀ ਗ਼ਲਤ ਵਰਤੋਂ ਨਾਲ਼ ਵੀ ਅਰਥਾਂ ਵਿਚ ਅੰਤਰ ਆ ਜਾਦਾ ਹੈ, ਜਿਵੇ:-
ਸੁੱਜਾ            ਸੁੱਜਿਆ ਹੋਇਆ
ਸੁੱਝਾ            ਸੁੱਝਣਾ (ਖ਼ਿਆਲ ਆਉਣਾ)
ਪੂੰਜੀ            ਸਰਮਾਇਆ
ਪੂੰਝੀ            ਸਾਫ਼ ਕੀਤਾ

12. ਦ ਤੇ ਧ ਦੀ ਗ਼ਲਤ ਵਰਤੋਂ ਨਾਲ਼ ਵੀ ਅਰਥਾਂ ਵਿਚ ਅੰਤਰ ਭੇਦ ਆ ਜਾਦਾ ਹੈ, ਜਿਵੇ:-
ਉਦਾਰ           ਖੁੱਲ੍ਹ-ਦਿਲਾ
ਉਧਾਰ           ਕਰਜ਼ਾ
ਸੁਗੰਦ           ਸਹੁੰ
ਸੁਗੰਧ           ਖ਼ੁਸ਼ਬੋ

13. ਪੰਜਾਬੀ ਵਿਚ '', '' ਜਾਂ '', '' ਪਿੱਛੇ ਜੇ ਧੁਨੀ ਨਾਸਿਕੀ ਹੋਵੇ ਤਾਂ ਨ ਆਉਦਾ ਹੈ, ਜਿਵੇ:-
'' ਵਾਲ਼ੇ ਸ਼ਬਦ
    ਸਧਾਰਨ, ਭਿਖਾਰਨ, ਹਿਰਨ, ਕਿਰਨ, ਕਾਰਨ
'' ਵਾਲ਼ੇ ਸ਼ਬਦ

    ਗਲ਼ਨਾ, ਮਲ਼ਨਾ, ਟਲ਼ਨਾ, ਸੰਭਾਲ਼ਨਾ
'' ਵਾਲ਼ੇ ਸ਼ਬਦ

    ਪੜ੍ਹਨਾ, ਲੜਨਾ, ਮੁੜਨਾ, ਫੜਨਾ, ਖੜ੍ਹਨਾ
'' ਵਾਲ਼ੇ ਸ਼ਬਦ

    ਗਿਣਨਾ, ਸੁਣਨਾ, ਮਿਣਨਾ, ਜਾਣਨਾ, ਚੁਣਨਾ

14. ਕਈ ਸ਼ਬਦਾਂ ਦੇ ਪੈਰਾਂ ਵਿਚ '' ਪਾਉਣ ਜਾਂ ਨਾ ਪਾਉਣ ਨਾਲ਼ ਅਰਥ ਵਿਚ ਅੰਤਰ ਆ ਜਾਦਾ ਹੈ, ਜਿਵੇ:-
ਜੜ   -     (ਜੜ ਦੇਣਾ)
ਤਰਾਂ  -     (ਜਾਣ ਵਾਲ਼ੀਆ)
ਪਰੇ  -      (ਦੂਰ)
ਜੜ੍ਹ   -     (ਦਰਖ਼ਤ ਦੀ)
ਤਰ੍ਹਾਂ   -    (ਇਸ ਤਰ੍ਹਾਂ)
ਪਰ੍ਹੇ   -     (ਪੰਚਾਇਤ ਆਦਿ)

15. ਕੇ ਨੂੰ ਉਸ ਤੋਂ ਪਹਿਲਾ ਆਏ ਸ਼ਬਦ ਨਾਲ਼ ਜੋੜ ਕੇ ਜਾਂ ਉਸ ਨਾਲ਼ੋ ਨਿਖੇੜ ਕੇ ਲਿਖਣ ਨਾਲ਼ ਅਰਥਾਂ ਵਿਚ ਅੰਤਰ ਆਉਦਾ ਹੈ, ਜਿਵੇ:-
ਸੜ ਕੇ     ਸੜ ਜਾਉਣ ਤੋਂ ਬਾਅਦ
ਭੌਂ ਕੇ       ਮੁੜ ਕੇ (ਭੌਂ ਕੇ ਵੇਖਿਆ)
ਛਿੱਲ ਕੇ   ਕੇਲਾ ਛਿੱਲ ਕੇ ਖਾਉ
ਬਾਲ਼ ਕੇ    ਦੀਵਾ ਬਾਲ਼ ਕੇ
ਸੜਕੇ      ਸੜਕ ਉੱਪਰ
ਭੌਂਕੇ         ਕੁੱਤੇ ਭੌਂਕੇ
ਛਿੱਲਕੇ    ਕੇਲੇ ਦੇ ਛਿਲਕੇ
ਬਾਲ਼ਕੇ     ਹੇ ਬਾਲਕ!

16. ਨ ਤੇ ਣ ਦੀ ਇੱਕ ਦੂਜੇ ਦੀ ਥਾਂ ਵਰਤੋਂ ਕਰਨ ਨਾਲ਼ ਸ਼ਬਦ ਦੇ ਅਰਥ ਬਦਲ ਜਾਂਦੇ ਹਨ, ਜਿਵੇ:-
ਸਨ      ਬੱਚੇ ਹਾਕੀ ਖ਼ੇਡਦੇ ਸਨ
ਹਾਨੀ     ਨੁਕਸਾਨ
ਖ਼ਾਨਾ    (ਘਰ) ਡਾਕਖ਼ਾਨਾ ਆਦਿ
ਸਣ      ਸਣ ਦੇ ਰੱਸੇ ਮਜਬੂਤ ਹੁੰਦੇ ਹਨ 
ਹਾਣੀ     ਹਮ-ਉਮਰ 
ਖ਼ਾਣਾ     ਭੋਜਨ  Download
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments:

Post a Comment