Human Values (ਕਦਰ ਕੀਮਤਾਂ)

ਮਨੁੱਖੀ ਜੀਵਣ ਵਿਚ ਕਦਰ ਕੀਮਤਾਂ:- ਮਨੁੱਖੀ ਜੀਵਣ ਤੇ ਸੱਭਿਆਚਾਰ ਵਿਚ ਕਦਰ ਕੀਮਤਾਂ ਦਾ ਮਹੱਤਵਪੂਰਨ ਸਥਾਨ ਹੈ। ਮਨੁੱਖ ਆਪਣੇ ਸੱਭਿਆਚਾਰ ਦੁਆਰਾ ਨਿਸਚਿਤ ਕੀਤੀਆਂ ਕਦਰ ਕੀਮਤਾਂ ਨੂੰ ਆਪਣਾਂ ਕੇ ਹੀ ਸਰਲ, ਸਹਿਜ ਤੇ ਸਚੁੱਜਾਂ ਤੇ ਸਮਾਨਯੋਗ ਜੀਵਨ ਜਿਊਦਾਂ ਹੈ। ਕਦਰਾਂ ਕੀਮਤਾਂ ਨੂੰ ਲਾਂਭੇ ਰੱਖ ਕੇ ਵਿਹਾਰ ਕਰਨ ਵਾਲਾ ਮਨੁੱਖ ਸੱਭਿਅਕ ਨਹੀ ਮੰਨਿਆਂ ਜਾਦਾ।

ਸਾਡਾ ਸੱਭਿਆਚਾਰ ਇਤਿਹਾਸ ਤੇ ਕਦਰ ਕੀਮਤਾਂ:- ਸਾਡਾ ਸੱਭਿਆਚਾਰਕ ਇਤਿਹਾਸ ਬਹੁਤ ਪੁਰਾਣਾ ਹੈ, ਜੋ ਕਿ ਸਾਝੇ ਪਰਿਵਾਰਾਂ ਵਿਚ ਧਾਰਮਿਕ ਜੀਵਨ ਵਿਧੀ ਤੇ ਹੱਡ ਭੰਨਵੀ ਮਿਹਨਤ ਨੂੰ ਆਪਣੇ ਜੀਵਣ ਦਾ ਅੰਗ ਬਣਾ ਕੇ  ਪ੍ਰਫੱਲਤ ਹੋਇਆਂ ਹੈ। ਸਾਝੇ ਪਰਿਵਾਰਾਂ ਵਾਲਾਂ ਜੀਵਣ ਹੋਣ ਕਰਕੇ ਇਸ ਵਿਚ ਬਜ਼ੁਰਗਾਂ ਤੇ ਵੱਡਿਆਂ ਦਾ ਸੱਤਿਕਾਰ ਤੇ ਦੇਖ ਭਾਲ, ਧੀਆਂ ਭੈਣਾਂ ਦੀ ਇੱਚਤ, ਆਪਸੀ ਪ੍ਰੇਮ ਪਿਆਰ, ਪ੍ਰਹੁਣਚਾਰੀ, ਪਰਿਵਾਰ ਤੇ ਭਾਈਚਾਰੇ ਦੀ ਅਣਖ ਨੂੰ ਆਚ ਨਾ ਆਉਣ ਦੇਣੀ, ਕਿਰਤ ਕਰਨੀ, ਸ੍ਵੈ ਨਿਰਭਰ ਹੋਣਾ, ਕਿਸੇ ਅੱਗੇ ਹੱਥ ਨਾ ਅੱਡਣਾ, ਲੋੜ ਪੈਣ ਤੇ ਵੱਡੀ ਤੋ ਵੱਡੀ ਕੁਰਬਾਨੀ ਕਰਨ ਲਈ ਮੈਦਾਨ ਵਿਚ ਨਿੱਤਰਨਾ, ਪਿੱਠ ਨਾ ਦਿਖਾਉਣੀ ਆਦਿ ਸਾਡੇ ਸੱਭਿਆਚਾਰ ਵਿਚ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਬਣ ਕੇ ਉੱਭਰੀਆਂ ਹਨ।ਇਨਾਂ ਕਦਰਾਂ ਕੀਮਤਾਂ ਨੂੰ ਉਹ ਵਿਆਕਤੀ ਹੀ ਆਪਣਾ ਤੇ ਕਾਇਮ ਰੱਖ ਸਕਦਾ ਹੈ। ਜੋ ਕਿਰਤੀ ਅਤੇ ਸ੍ਵੈ ਨਿਰਭਰਤਾਂ ਵਾਲਾ ਜੀਵਣ ਜਿਊਦਾ ਹੈ ਤੇ ਕਿਸੇ ਦੀ ਅਧੀਨਗੀ ਜਾਂ ਗੁਲਾਮੀ ਵਿਚ ਰਹਿਣਾ ਸਵੀਕਾਰ ਨਹੀ ਕਰਦਾ। ਇਸੇ ਜੀਵਣ ਵਿਧੀ ਨੂੰ ਸਭ ਤੋ ਉੱਤਮ ਮੰਨਦਿਆਂ ਸੇਖ ਫ਼ਰੀਦ ਜੀ ਆਖਦੇ ਹਨ :

   ਫ਼ਰੀਦਾ ਬਾਰਿ ਪਰਾਇਐ ਬੈਸਣਾ, ਸਾਈ ਮੁਝੇ ਨਾ ਦੇਹੁ।
   ਜੇ ਤੂੰ ਏਵੈ ਰੱਖਸੀ ਜੀਉ ਸਰੀਰਹੁ ਲੇਹੁ।

 ਅਜਿਹੀ ਜੀਵਣ ਵਿਧੀ ਨੂੰ ਅਪਣਾਉਦਿਆ ਹੀ ਅੱਜ ਤੋਂ ਢਾਈ ਹਜਾਰ ਸਾਲ ਪਹਿਲਾਂ ਰਾਜਾਂ ਪੋਰਸ ਨੇ ਸਿਕੰਦਰ ਦੀ ਅਧੀਨਗੀ ਕਬੂਲ ਕਰਨ ਤੋ ਇਨਕਾਰ ਕਰ ਦਿੱਤਾ ਸੀ। ਪੰਜਾਬੀ ਲੋਕ ਹਮੇਸਾ ਵਿਦੇਸੀ ਹਾਮਲਾਵਰਾਂ ਨਾਲ ਲੋਹਾ ਲੈਦੇ ਰਹੇ ਹਨ ਗੁਰੂ ਸਾਹਿਬਾਂ ਨੇ ਵੀ ਇਸ ਕਾਰਨ ਭਗਤੀ ਦੇ ਨਾਲ ਸ਼ਕਤੀ ਜੋੜ ਕੇ ਮੀਰੀ ਪੀਰੀ ਦਾ ਸੰਕਲਪ ਸਾਹਮਣੇ ਰੱਖ ਕੇ ਕੁਰਬਾਨੀਆਂ ਕੀਤੀਆ, ਚਿੜੀਆ ਤੋ ਬਾਜ ਤੁੜਵਾਏ ਅਤੇ ਜ਼ਾਲਮ ਮੁਗਲ ਰਾਜ ਦਾ ਖਾਤਮਾ ਕਰ ਦਿੱਤਾ ਗਿਆ ਪਿੱਛੋ ਇਥੇ ਆਣਖੀ ਤੇ ਸੁਤੰਤਰ ਜੀਵਣ ਦੀ ਚਾਹ ਕਾਰਨ ਹੀ ਪੰਜਾਬੀਆ ਨੇ ਅੰਗਰੇਜਾ ਦੀ ਨੀਂਦ ਹਮੇਸਾ ਲਈ ਹਰਾਮ ਕਰ ਛੱਡੀ ਤੇ ਆਰਾਦੀ ਤੋ ਮਗਰੋ ਆਪਣੀ ਮਿਹਨਤ ਨਾ ਕੇਵਲ ਆਪਣੇ ਆਪਨੂੰ ਸਗੋ ਸਾਰੇ ਦੇਸ ਨੂੰ ਸ੍ਵੈ ਨਿਰਭਰ ਬਣਾਉਣ ਤੇ ਇਸਦੀਆ ਸਰਹੱਦਾਂ ਦੀ ਰਾਖੀ ਕਰਨ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆਂ।

 ਕੁੱਝ ਹੋਰ ਕਦਰ ਕੀਮਤਾਂ:- ਗੁਰ ਸੇਵਾ, ਮਨੁੱਖੀ ਪ੍ਰੇਮ, ਮਿੱਠਾ ਬੋਲਣਾ, ਹੰਕਾਰ ਨਾ ਕਰਨਾ, ਨਿਮਰਤਾ ਧਾਰਨ ਕਰਨਾ, ਲੋਭ ਲਾਲਚ ਤੋ ਬਚਣਾ, ਧੋਖਾ ਨਾ ਦੇਣਾ, ਨਿੰਦਿਆ ਚੁਗਲੀ ਨਾ ਕਰਨਾ, ਪਰਾਇਆ ਹੱਕ ਨਾ ਮਾਰਨਾ, ਸਬਰ ਸੰਤੋਖ, ਸਰਲਤਾ, ਸਾਦਗੀ, ਨਿਰਮਣਤਾ, ਪਰਸੁਆਰਥ ਤੇ ਉਪਕਾਰ ਨੂੰ ਧਾਰਨ ਕਰਕੇ ਮਨੁੱਖਾ ਵਿਚ ਵਿਤਕਰਾਂ ਨਾ ਕਰਨਾ, ਕਿਰਤ ਕਰਨੀ, ਨਾਮ ਜਾਪਣਾ, ਰੱਬ ਤੋ ਡਰਨਾ, ਭਾਣਾ ਮੰਨਣਾ, ਵੰਡ ਸਕਣਾ ਆਦਿ ਸਾਡੇ ਜੀਵਣ ਦੀਆ ਹੋਰ ਮਹੱਤਵਪੂਰਨ ਕਦਰਾਂ ਕੀਮਤਾ ਹਨ, ਜਿਨਾ ਬਾਰੇ ਸਮਾਜਿਕ ਪਰੰਪਰਾਵਾ, ਮਾਨਤਾਵਾ, ਗੁਰਬਾਣੀ, ਸੂਫੀ ਸਾਹਿਤ ਕਿੱਸਾ ਕਵੀ ਵੀਰ ਕਾਵਿ ਤੋ ਇਲਾਵਾ ਵਾਰਤਕ ਸਾਹਿਤ ਵਿਚ ਵੀ ਭਰਪੂਰ ਰੂਪ ਵਿਚ ਵਰਣਨ ਹੋਇਆਂ ਮਿਲਦਾ ਹੈ।
ਜਿਵੇ:-

(ੳ)   ਬੋਲੀਐ ਸਚੁ ਧਰਮੁ ਝੂਠ ਨਾ ਬੋਲੀਏ ॥
        ਜੋ ਗੁਰ ਦਸੈ ਵਾਟ ਮੁਰੀਦਾ ਜੋਲੀਐ॥                               (ਸੇਖ ਫ਼ਰੀਦ ਜੀ)            
(ਅ)   ਇਕ ਫਿੱਕਾ ਨ ਗਾਲਾਇ ਸਭਨਾ ਮੈ ਸੱਚਾ ਧਣੀ।                   (ਸੇਖ ਫ਼ਰੀਦ ਜੀ) 
       ਹਿਆਉ ਨਾ ਕੈਹੀ ਠਾਹੀ, ਮਾਨਕ ਸਭ ਅਮੋਲਵੇ।                     (ਗੁਰੂ ਨਾਨਕ ਦੇਵ ਜੀ)   
(ੲ)   ਨਾਨਕ ਫਿੱਕਾ ਬੋਲਿਐ ਤਨੁ ਮਨੁ ਫਿੱਕਾ ਹੋਇ।                      (ਗੁਰੂ ਨਾਨਕ ਦੇਵ ਜੀ)   
(ਸ)   ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ।                         (ਗੁਰੂ ਨਾਨਕ ਦੇਵ ਜੀ)  
(ਹ)   ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤੁਤ।                    (ਗੁਰੂ ਨਾਨਕ ਦੇਵ ਜੀ)
     ਇਸ ਦਰਾਂ ਗੁਰਬਾਣੀ ਵਿਚ ਕਿਰਤ ਕਰਨ, ਨਾਮ ਜਾਪਣ ਤੇ ਵੰਡ ਸਕਣ ਦੀ ਮਹਿਮਾ ਦੇ ਨਾਲ ਹਰਾਮ ਖਾਨ, ਝੂਠ ਬੋਲਣ, ਨਿੰਦਾ ਕਰਨ ਤੇ ਲੋਭ ਹੰਕਾਰ ਵਿਚ ਵਰਜਿਆ ਗਿਆ ਹੈ-

(ੳ) ਘਾਲਿ ਖਾਇ ਕਿਛੁ ਹਥਹੁ ਦੇਇ।                              (ਗੁਰੂ ਨਾਨਕ ਦੇਵ ਜੀ)          
      ਨਾਨਕ ਰਾਹ ਪਛਾਣਹਿ ਸੇਇ।                                                 
(ਅ) ਲੈਕੇ ਵਾਢੀ ਦੇਣ ਉਗਾਹੀ, ਦੁਰਮਤਿ ਕਾ ਗਲ ਫਾਹਾ ਹੇ।        (ਗੁਰੂ ਨਾਨਕ ਦੇਵ ਜੀ)                   
(ੲ) ਮਨ ਜੂਠੇ ਤਨ ਜੂਠ ਹੈ ਜਿਹਵਾ ਝੂਠਾ ਹੋਇ                   (ਗੁਰੂ ਨਾਨਕ ਦੇਵ ਜੀ)                             
       ਮੁਖ ਝੂਠੇ ਝੂਠ ਬੋਲਣਾ ਕਿਉ ਕਰ ਸੁਚਾ ਹੋਇ॥                                              
(ਸ) ਪੜਿਆ ਮਨੁੱਖ ਆਖਿਐ ਜਿਸ ਲਬ ਲੋਭ ਅਹੰਕਾਰ।      (ਗੁਰੂ ਨਾਨਕ ਦੇਵ ਜੀ)                                  
(ਹ) ਨਿੰਦਾ ਭਲਾ ਕਿਸੇ ਦੀ ਨਹੀ।                                        (ਗੁਰੂ ਅੰਗਦ ਦੇਵ ਜੀ)                          
(ਕ) ਆਪਣਾ ਖਾਏ, ਬਿਗਾਨਾ ਤੱਕੇ, ਉਸ ਨੂੰ ਮਿਲਣ ਦਰਗਾਹੇ ਧੱਕੇ         (ਲੋਕ ਅਖਾਣ)

 ਕਦਰ ਕੀਮਤਾਂ ਦਾ ਘਣ:- ਅੱਜ ਵੀ ਸਾਡੇ ਜੀਵਣ ਵਿਚ ਕਦਰ ਕੀਮਤਾਂ ਦਾ ਭਾਰੀ ਮਹੱਤਵ ਹੈ ਪਰੰਤੂ ਪਿਛਲੇ ਕੁੱਝ ਸਮੇ ਤੋਂ ਖਾਸ ਕਰ ਜਦੋਂ ਵਿਸਵੀਕਰਨ ਦਾ ਯੁਗ ਸੁਰੂ ਹੋਇਆ ਹੈ ਇਨ੍ਹਾਂ ਕਦਰ ਕੀਮਤਾਂ ਨੂੰ ਬੁਰੀ ਤਰਾਂ ਖੋਰਾਂ ਲੱਗ  ਚੁੱਕਾ ਹੈ ਅੱਜ ਦੇ ਯੁੱਗ ਵਿਚ ਮੰਡੀਕਰਨ ਦੇ ਪ੍ਰਸਾਰ, ਉੱਪਭੋਗਤਾਵਾਦੀ ਰੁਚੀਆਂ ਤੇ ਪੈਸੇ ਦੇ ਲੋਭ ਦੇ ਸਿਰ ਚੜ੍ਹ ਬੋਲਣ ਨੇ ਕਦਰਾਂ ਕੀਮਤਾਂ ਦੀ ਬੁਰੀ ਤਰ੍ਹਾਂ ਘਣ ਕਰ ਦਿੱਤਾ ਹੈ। ਨਿੱਜੀ ਭੁੱਖਾਂ ਦੀ ਤ੍ਰਿਪਤੀ ਲਈ ਅੱਜ ਪੈਸੇ ਕਮਾਉਣ ਲਈ ਅਪਣਾਇਆ ਜਾਣ ਵਾਲਾ ਕੋਈ ਵੀ ਤਰੀਕਾ ਜਾਇਜ਼ ਸਮਝਿਆ ਜਾਣ ਲੱਗਾ ਹੈ। ਘੁਟਾਲੇ ਕਰਨ ਤੇ ਰਿਸ਼ਵਤਾਂ ਲੈਣ ਲੱਗਿਆ ਕੋਈ ਸਰਮ ਨਹੀ ਕੀਤੀ ਜਾਂ ਰਹੀ ਹੈ ਨਸੇ ਵੇਚੇ ਤੇ ਵਰਤੇ ਜਾ ਰਹੇ ਹਨ। ਲੱਚਰ ਗਾਇਕੀ ਦਾ ਪਸਾਰ ਹੋ ਰਿਹਾ ਹੈ। ਤੇ ਬਲਾਤਕਾਰ ਹੁੰਦੇ ਹਨ। ਹੋਰ ਤਾਂ ਹੋਰ ਬਹੁਤ ਸਾਰੇ ਅਖੌਤੀ ਧਾਰਮਿਕ ਆਗੂ ਤੇ ਉੱਪਦੇਸਕ ਵੀ ਇਸ ਦਲ ਦਲ ਵਿਚ ਗਲ ਗਲ ਖੁੱਭੇ ਹੋਏ ਹਨ। ਸਰਕਾਰ ਚਲਾਉਣ ਲਈ ਕੁਰਸੀਆ ਸੰਭਾਲਣ ਵਾਲੇ ਲੀਡਰ ਆਮ ਲੋਕਾਂ ਨੂੰ ਉੱਲੂ ਬਣਾ ਕੇ ਵੋਟਾ ਬਟੋਰਨ ਦਾ ਕੰਮ ਕਰਦੇ ਹਨ। ਤੇ ਫਿਰ ਲੋਕ ਹਿੱਤਾ ਵੱਲੋ ਅੱਖਾਂ ਮੀਟ ਕੇ ਚੰਮ ਦੀਆ ਚਲਾਉਦੇ ਹਨ। ਇਸ ਪ੍ਰਕਾਰ ਸਥਿਤੀ ਇਹ ਬਣ ਚੁੱਕੀ ਹੈ ਕਿ ਇੱਕ ਹੋਵੇ ਕਾਮਲਾ ਤਾਂ ਸਮਝਾਏ ਵਿਹੜਾ ਜੇ ਵਿਹੜਾ ਹੋਵੇ ਤਾ ਕਾਮਲਾ ਤਾ ਸਮਝਾਏ ਕਿਹੜਾ।


 ਸਾਰ ਅੰਸ:- ਅੱਜ ਸਾਡੇ ਬੁੱਧੀਜੀਵਾ, ਸਮਾਜਿਕ ਤੇ ਧਾਰਮਿਕ ਸੰਸਥਾਵਾ ਅਤੇ ਸਰਕਾਰ ਦੀ ਬਹੁਤ ਵੱਡਾ ਜਿੰਮੇਵਾਰੀ ਹੈ ਕਿ ਉਹ ਸਮਾਜ ਵਿਚ ਪੈਦਾ ਹੋਈ ਇਸ ਸੜ੍ਹਿਆਦ ਭਰੀ ਗੰਦਗੀ ਨੂੰ ਸਾਫ ਕਰਨ ਲਈ ਅੱਗੇ ਆਉਣ ਤੇ ਆਪ ਉੱਚੀਆ ਕਦਰਾਂ ਵਾਲੇ ਜੀਵਣ ਦੀ ਮਿਸਾਲ ਪੇਸ਼ ਕਰ ਲੋਕਾਂ ਦੀ ਅਗਵਾਈ ਕਰਨ।

Pass: www.proinfopoint.blogspot.com
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments:

Post a Comment