Advantages and Disadvantages of Mobile Phone (ਮੋਬਾਇਲ ਫੋਨ ਦੀਆ ਲਾਭ ਅਤੇ ਹਾਨੀਆ)

    ਸੰਚਾਰ ਦਾ ਹਰਮਨ ਪਿਆਰਾ ਸਾਧਨ :- ਮੋਬਾਇਲ ਫੋਨ ਜਿਸਨੂੰ ਸੈਲਫੋਨ' ਵੀ ਕਹਿੰਦੇ ਹਨ। ਵਰਤਮਾਨ ਸੰਸਾਰ ਵਿੱਚ ਸੂਚਨਾ ਸੰਸਾਰ ਦਾ ਸਭ ਤੋਂ ਹਰਮਨ ਪਿਆਰਾਂ ਸਾਧਨ ਬਣ ਗਿਆਂ ਹੈ। ਅੱਜ ਤੁਸੀ ਭਾਵੇ ਕਿਤੇ ਵੀ ਹੋਵੋ, ਤੁਹਾਨੂੰ ਇਧਰ ਉੱਧਰ ਕੋਈ ਨਾ ਕੋਈ ਮੋਬਾਇਲ ਫੋਨ ਉੱਤੇ ਗੱਲਾਂ ਕਰਦਾ ਦਿਸ ਪਵੇਗਾਂ ਜਾਂ ਘੱਟੋ ਘੱਟ ਕਿਸੇ ਦੀ ਜੇਬ ਜਾਂ ਪਰਸ ਵਿਚ ਮੋਬਾਇਲ ਫੋਨ ਦੀ ਘੰਟੀ ਵੱਜਦੀ ਸੁਣ ਪਵੇਗੀ। ਅੱਜ ਦੁਨਿਆਂ ਦੀ 7 ਅਰਬ ਆਬਾਦੀ ਵਿੱਚੋ 6 ਅਰਬ ਤੋਂ ਉੱਪਰ ਲੋਕ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਹਨ।ਇਸ ਸਮੇ ਭਾਰਤ ਦੀ ਇਕ ਅਰਬ 21 ਕਰੋੜ ਆਬਾਦੀ ਵਿੱਚੋ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 95 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ ਦਿਨ ਤੇਜੀ ਨਾਲ ਵਧ ਰਹੀ ਹੈ।

   ਨੌਜਵਾਨਾ ਵਿੱਚ ਵਧਦਾ ਪ੍ਰਚਲਨ:- ਮੋਬਾਇਲ ਫੋਨ ਦੇ ਖ਼ਪਤਕਾਰਾਂ ਵਿਚ ਬਹੁਤੀ ਗਿਣਤੀ ਨੌਜਵਾਨ ਮੁੰਡਿਆਂ ਕੁੜੀਆਂ ਦੀ ਹੈ। ਬਹੁਤਿਆਂ ਲਈ ਤਾਂ ਇਹ ਆਪਣੀ ਅਮੀਰੀ ਤੇ ਉੱਚੀ ਰਹਿਣੀ ਬਹਿਣੀ ਦੇ ਦਿਖਾਵੇ ਦਾ ਚਿੰਨ੍ ਹੈ, ਜਿਸ ਦਾ ਪ੍ਰਦਰਸਨ  ਕਰਨ ਵਿਚ ਉਹ ਮਾਣ ਤੇ ਵੱਡਿਆਈ ਸਮਝਦੇ ਹਨ। ਇਸੇ ਕਾਰਨ ਆਮ ਕਰਕੇ ਉਹ ਮਹਿੰਗਾਂ ਤੇਂ ਬਹੁਮੰਤਵੀ ਮੋਬਾਇਲ ਫੋਨ ਪ੍ਰਾਪਤ ਕਰਨ ਤੇ ਰੱਖਣ ਦੀ ਹੌੜ ਵਿਚ ਲੱਗੇ ਰਹਿੰਦੇ ਹਨ, ਜਿਸ ਵਿਚ ਕੈਲੰਡਰ, ਕੰਟੈਕਟ ਨੰਬਰ, ਇੰਟਰਨੈੱਟ ਬਰਾਊਜ਼ਰ, ਈ. ਮੇਲ, ਮਲਟੀ ਰਿੰਗ ਟੋਨਾਂ, ਵੀ.ਡੀ.ਓ ਕੈਮਰਾਂ, ਮਲਟੀਮੀਡੀਆਂ, ਐੱਮ. ਪੀ. 3 ਪਲੇਅਰ, ਰੇਡੀਓੁ, ਟੈਲੀਵਿਯਨ ਪੋਗਰਾਮ ਜੀ. ਪੀ. ਐੱਸ  ਆਦਿ ਸਭ ਕੁੱਝ ਮੌਜੂਦ ਹੋਵੇ।

    ਆਮ ਲੋਕਾਂ ਵਿਚ ਵਰਤੋਂ:- ਉਞ ਨੌਜਵਾਨ ਵਰਗ ਤੋਂ ਇਲਾਵਾ ਮੋਬਾਇਲ ਫੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿਤੇ ਨਾਲ ਸੰਬੰਧਿਤ ਵਿਆਕਤੀ ਕਰ ਰਿਹਾਂ ਹੈ। ਇੰਜ ਜਾਪਦਾ ਹੈ ਜਿਵੇ ਅੱਜ ਦੀ ਜਿੰਦਗੀ ਮੋਬਾਇਲ ਫੋਨ ਦੇ ਸਿਰੇ ਉੱਤੇ ਹੀ ਚੱਲ ਰਹੇ ਹਨ।

 ਲਾਭ :-

    ਸੰਚਾਰ ਦਾ ਹਰਮਨ ਪਿਆਰਾਂ ਸਾਧਨ:-  ਮੋਬਾਇਲ ਫੋਨ ਦਾ ਸਭ ਤੋ ਵੱਡਾ ਲਾਭ ਤਟਫਟ ਸੂਚਨਾ ਸੰਚਾਰ ਦਾ ਸਾਧਨ ਹੋਣਾਂ ਹੈ। ਤੁਸੀ ਭਾਵੇ ਕਿਤੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੋ, ਇਹ ਨਾਂ ਕੇਵਲ ਤੁਹਾਡੀ ਗੱਲ ਜਾਂ ਸੰਦੇਸ ਨੂੰ ਮਿੰਟਾਂ ਸਕਿੰਟਾਂ ਵਿਚ ਦੁਨਿਆਂ ਦੇ ਕਿਸੇ ਥਾ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ-ਪਿਆਰੇ, ਸਨੇਹੀ ਰਿਸਤੇਦਾਰ ਜਾਂ ਵਪਾਰਕ ਸੰਬੰਧੀ ਤੱਕ ਪਹੁੰਚਾਂ ਸਕਦਾਂ ਹੈ, ਸਗੋ ਉਸਦਾ ਉੱਤਰ ਵੀ ਨਾਲੋ ਨਾਲ ਤੁਹਾਡੇ ਤੱਕ ਪੁਚਾ ਦਿੰਦਾ ਹੈ, ਜਿਸ ਦੇ ਸਿੱਟੇ ਵਜੋ ਜਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਦ੍ਰਿੜ੍ਹਤਾਂ, ਅਚੂਕਤਾ ਤੇ ਤੇਜੀ ਆਉਦੀ ਹੈ।

   ਆਰਥਿਕ ਉੱਨਤੀ ਦਾ ਸਾਧਨ:- ਮੋਬਾਇਲ ਫੋਨ ਦਾ ਦੂਜਾ ਵੱਡਾ ਲਾਭ ਸੂਚਨਾ ਸੰਚਾਰ ਵਿਚ ਤੇਜੀ ਆਉਣ ਦਾ ਹੀ ਸਿੱਟਾ ਹੈ। ਇਸ ਤੇਜੀ ਨਾਲ ਤੇ ਆਰਥਿਕ ਖੇਤਰ ਵਿਚ ਉਤਪਾਦਨ, ਖ਼ਰੀਦ-ਫਰੋਖਤ, ਮੰਗ-ਪੂਰਤੀ, ਦੇਣ-ਲੈਣ, ਭੁਗਤਾਨ ਤੇ ਕਾਨੂੰਨ-ਵਿਵਸਥਾ ਦੇ ਸੁਧਾਰ ਵਿਚ ਗਤੀ ਆਉਣ ਨਾਲ ਵਿਕਾਸ ਦੀ ਦਰ ਤੇਜ ਹੁੰਦੀ ਹੈ। ਜਿਸ ਦੇ ਸਿੱਟੇ ਵਜੋਂ ਖ਼ੁਸਹਾਲੀ ਵਧਦੀ ਹੈ ਤੇ ਜੀਵਨ ਪੱਧਰ ਉੱਚਾ ਹੁੰਦਾ ਹੈ।

   ਦਿਲ ਪਰਚਵੇ ਦਾ ਸਾਧਨ:- ਮੋਬਾਇਲ ਫੋਨ ਦਾ ਤੀਜਾ ਲਾਭ ਇਸ ਦਾ ਦਿਲ ਪਰਚਵੇ ਦਾ ਸਾਧਨ ਹੋਣਾ ਹੈ। ਮੋਬਾਇਲ ਫੋਨ ਜੇਬ ਵਿਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀ ਹੁੰਦਾ। ਇਸ ਨਾਲ ਜਿੱਥੇ ਅਸੀ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ ਭਾਉਦੇ ਵਿਆਕਤੀ ਨਾਲ ਗੱਲਾ ਕਰ ਸਕਦੇ ਹਾਂ, ੳੁੱਥੇ ਅਸੀ ਇੰਟਰਨੈੱਟ, ਐੱਮ. ਪੀ. 3 ਪਲੇਅਰ, ਰੇਡੀਓੁ, ਟੈਲੀਵਿਯਨ ਤੇ ਪੋਗਰਾਮ ਦੇਖ ਕੇ, ਕੈਮਰੇ ਤੇ ਵਿਡੀਓੁ ਦੇਖ ਕੇ ਤੇ ਮੋਬਾਇਲ ਫੋਨ ਤੇ ਗੇਮਾ ਖੇਡ ਕੇ ਆਪਣਾ ਦਿਲ ਪਰਚਾਵਾ ਕਰਨ ਦੇ ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵਾਧਾ ਕਰ ਸਕਦੇ ਹਾਂ।

  ਵਪਾਰਕ ਅਦਾਰਿਆਂ ਨੂੰ ਲਾਭ:- ਮੋਬਾਇਲ ਫੋਨ ਦਾ ਅਗਲਾਂ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਮੋਬਾਇਲ ਫੋਨ ਉਤਪਾਦਕ ਕੰਪਨੀਆਂ ਭਿੰਨ ਭਿੰਨ ਪ੍ਰਕਾਰ ਦੇ ਨਵੇ ਨਵੇ ਦਿਲ ਖਿੱਚਵੇ ਮਾਡਲਾਂ ਨੂੰ ਮਾਰਕਿਟ ਵਿਚ ਪਰੋਸ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹਾਇਆਂ ਕਰਾਉਣ ਵਾਲੀਆ ਕੰਪਨੀਆ ਭਿੰਨ ਭਿੰਨ ਪ੍ਰਕਾਰ ਦੀਆ ਸਕਿਮਾ ਤੇ ਪੈਕਿਜਾ ਨਾਲ ਮੋਬਾਇਲ ਫੋਨ ਨੂੰ ਆਮ ਲੋਕਾ ਦੀ ਖ਼ਰੀਦ ਸ਼ਕਤੀ ਦੇ ਅਨੁਕੂਲ ਬਣਾੳਂਦੀਆ ਹੋਈਆਂ ਖ਼ਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਾਏ ਕਮਾਂ ਰਹੀਆਂ ਹਨ।  ਇਹ ਕੰਪਨੀ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾ ਵਿਚ ਲਾ ਕੇ ਜਿੱਥੇ ਆਪ ਹੋਰ ਧਨ ਕਮਾਉਂਦੀਆ ਹਨ। ਉੱਥੇ ਦੇਸ ਦੇ ਵਿਕਾਸ ਵਿਚ ਵੀ ਹਿੱਸਾ ਪਾਉਦੀਆ ਹਨ ਤੇ ਲੱਖਾ ਬੇਜੁਗਾਰਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਦੀਆ ਹਨ।

 ਜੁਰਮ ਪੜਤਾਲੀ ਏਜੰਸੀਆ ਲਈ ਸਹਾਇਕ:- ਮੋਬਾਇਲ ਫੋਨ ਦਾ ਲਾਭ ਜੁਰਮਾ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾ ਗੁਪਤਚਾਰ ਏਜੰਸੀਆ ਨੂੰ ਵੀ ਹੋਇਆ ਹੈ।ਕਿਉਕਿ ਇਸ ਵਿਚ ਆਉਣ ਤੇ ਜਾਣ ਵਾਲੀਆ ਸਾਰੀਆ ਕਾਲਾ ਦਾ ਰਿਕਾਰਡ ਰਹਿੰਦਾ ਹੈ। ਜਿਸ ਰਾਹੀ ਪੁਲਿਸ ਤੇ ਗੁਪਤਚਾਰ ਏਜੰਸੀਆ ਬਹੁਤ ਸਾਰੇ ਮੁਜਰਮਾ ਤੇ ਉਨਾ ਦੇ ਸਾਥੀਆ ਦੇ ਲੁਕਵੇ ਥਾ ਟਿਕਾਣੇ ਲੱਭ ਕੇ ਉਨਾ ਵਿਰੁੱਧ ਕਾਰਵਾਈ ਕਰਨ ਦੇ ਸਮੱਰਥ ਹੋਈਆ ਹਨ। ਜਿਸ ਨਾਲ ਭਿੰਨ ਭਿੰਨ ਥਾਵਾ ਉੱਤੇ ਹੋਏ ਅੱਤਵਾਦੀ ਹਮਲਿਆ, ਬੰਬ ਕੇਸਾ ਤੇ ਅਗਵਾ ਕਾਂਡਾਂ ਦੀ ਗੁੱਥੀ ਸੁਲਝਾਈ ਜਾ ਸਕੀ ਹੈ।

ਹਾਨੀਆਂ:-
    ਸਮਾਜ ਵਿਰੋਧੀ ਅਨਸਰਾਂ ਦੇ ਹੱਥ ਵਿਚ:- ਮੋਬਾਇਲ ਫੋਨ ਦਾ ਸਭ ਤੋ ਵੱਡਾ ਨੁਕਸਾਨ ਇਸਦਾ ਸਮਾਜ ਵਿਰੋਧੀ, ਗੁੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥ ਵਿਚ ਹੋਣਾ ਹੈ। ਸੂਚਨਾ ਦਾ ਤੇਜ, ਨਿੱਜੀ, ਸਰਲ ਤੇ ਸੋਖਾ ਸਾਧਨ ਹੋਣ ਕਰਕੇ ਇਸ ਨਾਲ ਰਹੁਤ ਸਾਰੇ ਸਮਾਜ ਵਿਰੋਧੀ ਤੇ ਛਲ ਕਪਟ, ਬਲੈਕ-ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪੇੜੇ ਚਾੜਿਆਂ ਜਾਦਾ ਹੈ। ਅੱਜ ਕੱਲ ਕੋਈ ਵੀ ਵੱਡਾ ਜੁਰਮ , ਚੋਰੀ, ਡਾਕਾ, ਅਗਵਾ ਕਾਂਡ ਜਾਂ ਅੱਤਵਾਦੀ ਕਾਰਵਾਈ ਇਸਦੀ ਵਰਤੋ ਤੋਂ ਬਿਨਾਂ ਸਿਰੇ ਨਹੀ ਚੜੀ ਹੁੰਦੀ।

  ਵਿਦਿਆਰਥੀਆਂ ਵਿਚ ਅਸ਼ਲੀਲਤਾਂ ਦੀ ਪਸਾਰ:- ਨੌਜਵਾਨ ਮੁੰਡੇ ਕੁੜੀਆਂ, ਖਾਸ ਕਰ ਵਿਦਿਆਰਥੀਆਂ ਅਤੇ ਵਿਹਲੜਾਂ ਨੂੰ  ਇਸਦੀ ਰਹੁਤੀ ਜਰੂਰਤ ਨਹੀ ਪਰ ਇਸ ਦੀ ਸਭ ਤੋ ਵੱਧ ਵਰਤੋ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਹੀ ਕਰ ਰਹੇ ਹਨ ਪਰ ਬਾਲਗ ਤੇ ਨਾਬਾਲਗ ਮੁੰਡੇ ਕੁੜੀਆਂ ਵੱਲੋ ਇਸ ਦੀ ਵਰਤੋ ਜਾਇਜ ਢੰਗ ਨਾਲ ਨਹੀ ਕੀਤੀ ਜਾਦੀ। ਕਈ ਵਾਰ ਵਿਦਿਆਰਥੀ  ਕਲਾਸ ਵਿਚ ਅਧਿਆਪਕ ਤੋ ਲੁਕਾ ਕੇ ਮੋਬਾਇਲ ਫੋਨ ਉੱਤੇ ਫੇਸਬੁੱਕ ਆਦਿ ਉੱਤੇ ਸੂਚਨਾਵਾ ਭੇਜ ਕੇ ਪ੍ਰਾਪਤ ਕਰ ਰਹੇ ਹੁੰਦੇ ਹਨ ਤੇ ਇਕਾਗਰ ਹੋ ਕੇ ਪੜਾਈ ਨਹੀ ਕਰ ਰਹੇ ਹੁੰਦੇ। ਇਨਾਂ ਰਾਹੀ ਨਬਾਲਗਾਂ ਵਿਚ ਅਸਲੀਲ ਸੁਨੇਹਿਆ ਦੇ ਅਦਾਨ ਪ੍ਰਦਾਨ ਦੀ ਸਿਲਸਿਲਾਂ ਚਲਦਾ ਰਹਿੰਦਾ ਹੈ। ਅਸਲੀਲ ਸਾਈਟ ਵੀ ਦੇਖੇ ਜਾਦੇ ਹਨ। ਕਾਲਜਾ ਵਿਚ ਵੀ ਕੈਮਰੇ ਵਾਲੇ ਮੋਬਾਇਲ ਫੋਨ ਤੇ ਐੱਮ ਐੱਮ ਐੱਸ ਦੀ ਅਸਲੀਲਤਾ ਭਰੀ ਵਰਤੋ ਬਾਰੇ ਖ਼ਬਰਾਂ ਆਉਦੀਆ ਰਹਿੰਦੀਆ ਹਨ।ਇਸ ਕਰਕੇ ਇਥੇ ਇਹ ਗੱਲ ਕਹਿਣੀ ਗ਼ਲਤ ਨਹੀ ਕਿ ਇਸਦੀ ਸਕੂਲ ਟਾਈਮ ਵਿਚ ਵਰਤੋ ਉੱਤੇ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਹੈ।

  ਸਿਹਤ ਲਈ ਹਾਨੀਕਾਰਕ:- ਮੋਬਾਇਲ ਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ। ਸੈੱਲ ਫੋਨ  ਦੇ ਹੈਂਡ ਸੈੱਟ ਅਤੇ ਸਟੇਸਨ (ਟਾਵਰ ਵਰਗੇ ਐਨਟੀਨਾ) ਵਿਚੋਂ ਨਿਕਲਦੀ ਰੇਡਿਓੁ ਫ੍ਰੀਕਿਉਂਸੀ ਰੇਡੀਏਸ਼ਨ  ਸੰਬੰਧੀ ਹੋਈ ਖੋਜ ਨੇ ਸਰੀਰ ਉੱਤੇ ਪੈਦੇ ਇਸ ਦੇ ਬਾਰੇ ਅਸਰਾਂ ਦਾ ਜਿਕਰ ਕਰਦਿਆਂ ਦੱਸਿਆਂ ਹੈ ਕਿ ਇਸ ਨਾਲ ਕੈਸਰ, ਲਿਊਕੈਮੀਆਂ ਤੇ ਅਲਸੀਮਰੇਜ (ਦਿਮਾਗ ਦਾ ਨਕਾਰਾ ਹੋਣਾ) ਖੂਨ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲਗ ਜਾਂਦੇ ਹਨ ਕਿਉਕਿ ਹੈੱਡ ਸੈੱਟ ਨੂੰ ਸਿਰ ਦੇ ਕੋਲ ਕੰਨ ਨਾਲ ਲਗਾਇਆਂ ਜਾਂਦਾ ਹੈ।


   ਪੈਸੇ ਬਟੋਰੂਕੰਪਨੀਆਂ ਦੀ ਲੁੱਟ:- ਮੋਬਾਇਲ ਫੋਨ ਦਾ ਅਗਲਾਂ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇ ਮਾਡਲਾ ਤੇ ਇਨਾ ਦੀ ਵਰਤੋ ਉੱਪਰ ਹੋ ਰਹੇ ਖਰਚੇ ਦਾ ਬੇਸੱਕ ਉੱਪਰਲੇ ਤਬਕੇ ਉੱਪਰ ਕੋਈ ਅਸਰ ਨਹੀ ਪੈਦਾ, ਪਰੰਤੂ ਹੇਠਲੀ ਮੱਧ ਸ੍ਰੇਣੀ ਤੇ ਆਮ ਲੋਕਾਂ ਦੀਆਂ ਜੇਬਾ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ।

   ਵਾਤਾਵਰਨ ਵਿਚ ਖ਼ਲਲ:- ਮੋਬਾਇਲ ਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭਾ, ਸੰਗਤ, ਕਲਾਸ, ਸਮਾਗਮ ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸਦੀ ਘੰਟੀ ਵੱਜਦੀ ਹੈ,ਤਾ ਸਭ ਦਾ ਧਿਆਨ  ਉਚਾਟ ਹੋ ਜਾਦਾ ਹੈ। ਕਈ ਵਾਰ ਸੰਚਾਰ ਸੇਵਾ ਕੰਪਨੀਆਂ ਤੇ ਹੋਰ ਵਪਾਰਕ ਕੰਪਨੀਆਂ ਵੇਲੇ ਕੁਵੇਲੇ ਜਾਂ ਰਾਤੀ ਸੁੱਤਿਆ ਵੀ ਖ਼ਪਤਕਾਰਾਂ ਦੇ ਮੋਬਾਇਲ ਫੋਨ ਦੀ ਘੰਟੀ ਵਜਾਂ ਕੇ ਉੱਨਾ ਦੇ ਸਧਾਰਨ ਜੀਵਣ ਵਿਚ ਖਲਲ ਪਾਉਦੀਆ ਹਨ। ਜੋ ਕਿ ਬਹੁਤ ਹੀ ਬੁਰਾ ਤੇ ਗ਼ੈਰ ਕਾਨੂੰਨੀ ਹੈ।

  ਦੁਰਘਟਨਾਵਾਂ ਦਾ ਖਤਰਾਂ:- ਕਈ ਲੋਕ ਕਾਰ, ਸਕੂਟਰ, ਮੋਟਰ ਸਾਇਕਲ ਜਾਂ ਸਾਇਕਲ ਉੱਤੇ ਜਾਦਿਆ ਮੋਬਾਇਲ ਫੋਨ ਮੋਢੇ ਉੱਤੇ ਰੱਖ ਕੇ ਕੰਨ ਹੇਠ ਦਬਾ ਕੇ ਗੱਲਾ ਕਰਦੇ ਜਾਦੇ ਹਨ। ਇਸ ਨਾਲ ਦੁਰਘਟਨਾਵਾ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ।

   ਲੋਕ ਪ੍ਰਿਅਤਾ:- ਬੇਸੱਕ ਉੱਪਰ ਅਸੀ ਮੋਬਾਇਲ ਫੋਨ ਦੇ ਫਾਇਦੇ ਮੰਦ ਨਾਲ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ। ਪਰ ਇਸ ਵਿਚ ਕੋਈ ਸੱਕ ਨਹੀ ਕਿ ਇਹ ਦਿਨੋ ਦਿਨ ਹਰਮਨ ਪਿਆਰਾਂ ਹੋ ਰਿਹਾ ਹੈ। ਤੇ ਲੋਕ ਇਸ ਦੇ ਖ਼ਤਰਿਆ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ।

   ਸਾਰ ਅੰਸ:- ਅਸਲ ਵਿਚ ਮੋਬਾਇਲ ਫੋਨ ਦੀ ਰੇਡੀਏਸਨ ਤੋ ਇਲਾਵਾ ਇਸ ਦੇ ਜਿੰਨੇ ਹੋਰ ਨੁਕਸਾਨ ਹਨ, ਉਨਾ ਵਿਚੋ ਬਹੁਤੇ ਮਨੱਖ ਦੇ ਆਪਣੇ ਪੈਦਾ ਕੀਤੇ ਹੋਏ ਹਨ। ਸਾਨੂੰ ਇਸ ਸਰਬ ਵਿਆਪੀ ਹੋ ਰਹੇ ਲਾਮਿਸਾਲ ਯੰਤਰ ਦੀ ਸੂਝ ਬੂਝ ਨਾਲ ਵਰਤੋ ਕਰਨੀ ਚਾਹੀਦੀ ਹੈ। ਤੇ ਸਕੂਲਾਂ ਵਿਚ ਪੜ੍ਹਦੇ ਮੁੰਡੇ ਕੁੜੀਆ ਦੇ ਹੱਥਾ ਵਿਚ ਇਸ ਨੂੰ ਨਹੀ ਦੇਣਾ ਚਾਹੀਦਾ । ਸਕੂਲਾਂ ਵਿਚ ਇਸ ਦੀ ਵਰਤੋ ਉੱਤੇ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਹੈ। ਸਾਨੂੰ ਮੋਬਾਇਲ ਫੋਨ ਉਤਪਾਦਕ ਕੰਪਨੀਆਂ ਤੇ ਇਸ ਦੀ ਸੇਵਾ ਮੁਹੱਈਆਂ ਕਰਨ ਵਾਲੀਆ ਕੰਪਨੀਆ ਦੇ ਪੈਸੇ ਬਟੋਰੂ ਕਪਟ ਜਾਲ ਤੋ ਵੀ ਖ਼ਬਰਦਾਰ ਰਹਿਣਾ ਚਾਹੀਦਾ ਹੈ। ਸਾਨੂੰ ਇਸ ਦੀ ਰੇਡੀਏਸਨ ਤੋ ਬਚਣ ਲਈ ਇਸਨੂੰ ਬੈਗ ਜਾਂ ਪਰਸ ਵਿੱਚ ਰੱਖਣਾ ਚਾਹੀਦਾ ਹੈ। ਤੇ ਜੇ ਹੋ ਸਕੇ ਤਾ ਈਅਰ ਫੋਨ ਦੀ ਵਰਤੋ ਕਰਨੀ ਚਾਹੀਦੀ ਹੈ। ਨਾਲ ਹੀ ਸਭਾ ਸੋਸਾਈਟੀ ਜਾਂ ਕਿਸੇ ਸਮਾਗਮ ਵਿਚ ਸ਼ਮੂਲੀਅਤ ਸਕੇ ਇਸ ਨੂੰ ਬੰਦ ਰੱਖਣਾ ਚਾਹੀਦਾ ਹੈ ਜਾਂ ਘੱਟੋ ਘੱਟ ਰਿੰਗ ਟੋਨ ਬੰਦ ਕਰ ਦੇਣੀ ਚਾਹੀਦੀ ਹੈ।

Pass: www.proinfopoint.blogspot.com
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

1 comments:

  1. Sat shri akal ji ! Very nice essay it is very helpful for my school project thank you!!

    ReplyDelete