Dowry System (ਦਾਜ ਪ੍ਰਥਾ)

   ਕੁਰੀਤੀਆਂ ਭਰਿਆਂ ਭਾਰਤੀ ਸਮਾਜ :- ਭਾਰਤੀ ਸਮਾਜ ਵਿਚ ਫੈਲੀਆਂ ਹੋਈਆਂ ਅਨੇਕਾਂ ਕੁਰੀਤੀਆਂ ਇਸ ਗੌਂਰਵਸ਼ਾਲੀ ਸਮਾਜ ਦੇ ਮੱਥੇ ਉੱਪਰ ਕਲੰਕ ਹਨ। ਜਾਤ ਪਾਤ, ਛੂਤ ਛਾਤ ਅਤੇ ਦਾਜ ਵਰਗੀਆਂ ਕੁਪ੍ਰਥਾਵਾਂ ਕਰ ਕੇ ਵਿਸਵ ਦੇ ਉੱਨਤ ਸਮਾਜ ਵਿਚ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਦਾਂ ਹੈ। ਸਮੇਂ ਸਮੇਂ ਅਨੇਕਾਂ ਸਮਾਜ ਸੁਧਾਰਕ ਅਤੇ ਲਾਗੂ ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕਰਦੇ ਰਹੇ ਹਨ, ਪਰ ਇਨਾਂ ਨੂੰ ਪੂਰੀ ਕਰਾਂ ਖ਼ਤਮ ਮਰਨ ਵਿਚ ਅਜੇ ਤਕ ਸਫਲਤਾ ਪ੍ਰਾਪਤ ਨਹੀ ਹੋ ਸਕੀ। ਦਾਜ ਦੀ ਪ੍ਰਥਾ ਤਾਂ ਦਿਨੋਂ ਦਿਨ ਬਹੁਤ ਹੀ ਭਿਆਨਕ ਰੂਪ ਧਾਰਨ ਕਰਦੀ ਰਾਂ ਰਹੀ ਹੈ।

    ਨਵ ਵਿਆਹੁਲਤਾ ਕੁੜੀਆਂ ਦੇ ਕਤਲ :- ਅਖ਼ਬਾਰਾਂ ਦੇ ਬਰਕੇ ਪਲਟੋ, ਤੁਹਾਨੂੰ ਹਰ ਰੋਜ ਇਕ ਦੋ ਖ਼ਬਰਾਂ ਅਜਿਹੀਆਂ ਪੜਨ ਨੂੰ ਮਿਲਣਗੀਆਂ - 'ਸੱਸ ਨੇ ਨਵ ਵਿਆਹੀ ਕੁੜੀ ਨੂੰ ਤੇਲ ਪਾ ਕੇ ਸਾੜ ਦਿੱਤਾ', 'ਦਾਜ ਦੇ ਲਾਲਚ ਕਾਰਨ ਬਰਾਤ ਬਰੰਗ ਵਾਪਸ', ਨਵ ਵਿਆਹੀ ਕੁੜੀ ਜ਼ਹਿਰ ਖਾ ਕੇ ਮਰ ਗਈ, 'ਨਵ ਵਿਆਹੀ ਨੂੰ ਸਾੜਨ ਦੇ ਦੋਸ ਵਿਚ ਸੱਸ ਤੇ ਨਨਾਣ ਗ੍ਰਿਫਤਾਰ' ਆਦਿ।

    ਦਾਜ ਕੀ ਹੈ? :-  ਦਾਜ ਦਾ ਅਰਥ ਹੈ, ਵਿਆਹ ਦੇ ਸਮੇ ਦਿੱਤੀ ਜਾਣ ਵਾਲੀਆ ਚੀਜ਼ਾਂ । ਭਾਰਤੀ ਸਮਾਜ ਵਿਚ ਇਹ ਪ੍ਰਥਾ ਕਾਫ਼ੀ ਪ੍ਰਚੀਨ ਬਤੀਤ ਹੁੰਦੀ ਹੈ। ਇਸ ਦਾ ਵਰਣਨ ਸਾਡੀਆਂ ਪੁਰਾਤਨ ਲੋਕ-ਕਥਾਵਾਂ ਤੇ ਸਾਹਿਤ ਵਿਚ ਵੀ ਹੈ। ਸਾਡੇ ਸਮਾਜ ਵਿਚ ਲੜਕੀ ਦੇ ਵਿਆਹੀ ਜਾਣ ਮਗਰੋਂ ਉਸ ਦੇ ਮਾਤਾ-ਪਿਤਾ ਉਸ ਨੂੰ ਘਰ ਦੇ ਸਾਮਾਨ ਤੇ ਪਹਿਰਾਵੇ ਨਾਲ ਸੰਬੰਧਿਤ ਜਰੂਰੀ ਚੀਜ਼ਾਂ ਵੀ ਦਿੰਦੇ ਹਨ। ਉਂਞ ਮਾਤਾ ਪਿਤਾ ਆਪਣੀ ਪੂੰਜੀ ਅਤੇ ਜਇਦਾਦ ਵਿੱਚੋ ਲੜਕੀ ਨੂੰ ਦਾਜ ਦੀ ਸੂਰਤ ਵਿਚ ਕੁੱਝ ਭਾਗ ਦੇਣਾਂ ਆਪਣਾ ਫ਼ਰਜ ਵੀ ਸਮਝਦੇ ਹਨ। ਸਾਡੇ ਲੋਕ ਲੜਕੀ ਦੇ ਖ਼ਾਲੀ ਹੱਥ ਪਤੀ ਦੇ ਘਰ ਨੂੰ ਜਾਣ ਲਈ ਚੰਗਾ ਨਹੀ ਸਮਝਦੇ। ਮਾਤਾ ਪਿਤਾ ਸਹੁਰੇ ਜਾਦੀ ਧੀ ਦੀ ਕੁੱਝ ਆਰਥਿਕ ਸਹਾਇਤਾ ਕਰਨਾ ਆਪਣਾ ਫ਼ਰਜ ਨਹੀ ਸਮਝਦੇ।


    ਇਕ ਲਾਹਨਤ:- ਬੇਸੱਕ ਪੁਰਾਤਨ ਕਾਲ ਵਿਚ ਦਾਜ ਦੀ ਪ੍ਰਥਾ ਇਕ ਉਦੇਸ ਨਾਲ ਆਰੰਭ ਹੋਈ ਹੋਵੇਗੀ ਪਰ ਵਰਤਮਾਨ ਕਾਲ ਵਿਚ ਇਹ ਇੱਕ ਬੁਰਾਈ ਤੇ ਲਾਹਨਤ ਬਣ ਚੁੱਕੀ ਹੈ। ਅੱਜ ਕਲ ਲੜਕੀ ਦੀ ਸ਼੍ਰੇਸਟਤਾ ਉਸ ਦੀ ਸ਼ੀਲਤਾ, ਸੁੰਦਰ ਜਾ ਪੜਾਈ ਤੋ ਨਹੀ ਮਾਪੀ ਜਾਦੀ ਹੈ। ਵਰਾਂ ਦੀ ਨੀਲਾਕੀ ਹੁੰਦੀ ਹੈ ਤੇ ਨਕਦ ਰਾਸੀ ਜਾ ਸੋਨੇ ਦੀ ਚਮਕ ਦਮਕ ਨਾਲ ਕੋਈ ਵੀ ਉਸ ਨੂੰ ਖਰੀਦ ਸਕਦਾ ਹੈ। ਇਸ ਪ੍ਰਕਾਰ ਅੱਜ ਕੱਲ ਵਿਆਹ ਮੁੰਡੇ ਦਾ ਕੁੜੀ ਨਾਲ ਨਹੀ, ਸਗੋ ਚੈੱਕ ਬੁੱਕ ਨਾਲ ਹੁੰਦਾ ਹੈ। ਸਾਰੇ ਸਮਾਜ ਦਾ ਇਹ ਚਾਲਾ ਹੋਣ ਕਰਕੇ ਦਾਜ ਨੂੰ ਬੁਰਾਈ ਨਹੀ, ਸਗੋ ਵਿਸ਼ੇਸਤਾ ਗਿਣਿਆਂ ਜਾਣ ਲੱਗਾ ਹੈ। ਬਹੁਤ ਸਾਰੇ ਲਾਲਚੀ ਲੋਕ ਆਪਣੇ ਮੁੰਡੇ ਦੇ ਵਿਆਹ ਸਮੇ ਕੁੜੀ ਵਾਲਿਆਂ ਨਾਲ ਨਿਸਚਿਤ ਰਕਮ ਜਾ ਸਾਮਾਨ ਲੈਣ ਦੀ ਗੱਲ ਪੱਕੀ ਕਰਦੇ ਹਨ।ਇਸ ਤਰਾਂ ਦਾਜ ਅਮੀਰਾਂ ਲਈ ਇਕ ਦਿਲ ਪਚਰਵਾ ਪਰ ਗਰੀਬਾਂ ਲਈ ਨੀਰੀ ਮੁਸਿਬਤ ਬਣਾ ਕੇ ਰਹਿ ਗਿਆ ਹੈ। ਇਸ ਵਿਚ ਕਸੂਰ ਇਕੱਲਾ ਮੁੰਡੇ ਦਾ ਹੀ ਨਹੀ ਹੁੰਦਾ, ਸਗੋ ਕਾਲੇ ਧਨ ਦਾ ਮਾਲਕ ਅਮੀਰ ਲੋਕ ਆਪਣੇ ਧਨ ਨੂੰ ਕੁੜੀ ਦੇ ਦਾਜ ਤੇ ਵਿਆਹ ਦੀ ਸਾਨੋ ਸੌਕਤ ਉੱਪਰ ਖ਼ਰਚ ਕੇ ਰੋੜ ਦਿੰਦੇ ਹਨ। ਉਨਾ ਨੂੰ ਕਰਜੇ ਲੈਣੇ ਤੇ ਜਾਈਦਾਦ ਵੇਚਣੀਆ ਪੈਦੀਆ ਹਨ।ਆਮ ਕਰ ਕੇ ਮਾਪਿਆ ਨੂੰ ਪਰਾਏ ਘਰ ਵਿਚ ਜਾ ਰਹੀ ਆਪਣੀ ਧੀ ਦੇ ਸੱਸ ਸਹੁਰੇ ਤੇ ਪਤੀ ਨੁੂੰ ਖੁਸ ਕਰਨ ਲਈ ਬਹੁਤ ਦਾਜ ਦੇਣਾ ਪੈਦਾ ਹੈ।ਤਾਂ ਜੋ ਉਨਾ ਦੀ ਧੀ ਨਾਲ ਬੁਰਾ ਸਲੂਕ ਨਾ ਕਰ ਸਕੇ। ਉਨਾ ਸਾਹਮਣੇ ਵੱਡੀ ਸਮੱਸਿਆ ਪਰਾਏ ਘਰ ਵਿਚ ਆਪਣੀ ਧੀ ਨੂੰ ਵਸਾਉਣ ਦੀ ਹੁੰਦੀ ਹੈ। ਇਸ ਪ੍ਰਕਾਰ ਇਹ ਬੁਰਾਈ ਸਾਡੇ ਸਮਾਜ ਦੇ ਸਾਡੀ ਆਰਥਿਕਤਾ ਦੀ ਇਕ ਵੱਡੀ ਦੁਸਮਣ ਹੈ।


    ਦੂਰ ਕਰਨ ਦੇ ਉਪਾ :- ਇਸ ਪ੍ਰਕਾਰ ਅਸੀ ਦੇਖਦੇ ਹਾਂ ਕਿ ਦਾਜ ਇਕ ਅਜਿਹੀ ਲਾਹਨਤ ਹੈ ਜਿਸ ਦੇ ਹੁੰਦਿਆ ਨਾ ਸਾਡਾ ਸਮਾਜ ਬੋਧਿਕ ਜਾਂ ਨੈਤਿਕ ਤੌਰ ਤੇ ਵਿਕਸਿਤ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਾਡੀਆ ਇਹ ਦਰਜਾ ਪ੍ਰਾਪਤ ਹੈ। ਇਸ ਬੁਰਾਈ ਨੂੰ ਦੂਰ ਕਰਨ ਲਈ ਸਾਡੀ ਸਰਕਾਰ ਨੇ ਕੁੱਝ ਕਾਨੂੰਨ ਬਣਾਏ ਹਨ ਪਰ ਉਹ ਬਹੁਤ ਅਸਰਦਾਰ ਸਾਬਤ ਨਹੀ ਹੋ ਸਕੇ। ਅਸਲ ਵਿਚ ਕਾਨੂੰਨ ਵੀ ਤਾ ਹੀ ਲਾਗੂ ਹੋ ਸਕਦੇ ਹਨ, ਜੇਕਰ ਸਮਾਜ ਤੇ ਪ੍ਰਸਾਸਕੀ ਢਾਚਾ ਪੂਰੀ ਇਮਾਨਦਾਰੀ ਤੋ ਕੰਮ ਲਵੋ। ਇਸ ਪ੍ਰਥਾ ਨੂੰ ਖਤਮ ਕਰਨ ਲਈ ਸਮਾਜਿਕ ਚੇਤਨਾ ਪੈਦਾ ਕਰਨੀ ਜਰੂਰੀ ਹੈ। ਪਿੰਡਾ ਤੇ ਸਹਿਰਾਂ ਵਿਚ ਵਿਠਾਹ ਸਮੇ ਸੰਬੰਧੀ ਕਾਰਵਾਈ ਕਰਨ ਲਈ ਪਿੰਡਾਂ ਵਿਚ ਪੰਚਾਇਤਾ ਤੇ ਸਹਿਰਾਂ ਵਿਚ ਵਿਆਹ ਸਮੇ ਵੱਡੇ ਵੱਡੇ ਵਿਖਾਵਿਆ, ਵੱਡੀਆ ਬਰਾਤਾਂ ਤੇ ਦਾਜ ਆਦਿ ਦਾ ਵਿਰੋਧ ਕਰਨਾ ਜਰੂਰੀ ਹੈ। ਲੜਕਿਆ ਨੂੰ ਆਪਣੇ ਮਾਪਿਆ ਦੁਆਰਾ ਕੀਤੇ ਜਾਦੇ ਦਾਜ ਦੇ ਲਾਲਚ ਦਾ ਵਿਰੋਧ ਕਰਨਾ ਚਾਹੀਦਾ ਹੈ। ਤੇ ਲੜਕੀਆ ਨੂੰ ਉੱਥੇ ਵਿਆਹ ਕਰਨ ਤੋ ਇਨਕਾਰ ਕਰ ਦੇਣਾ ਚਾਹੀਦਾ ਹੈ। ਜਿੱਥੇ ਦਾਜ ਦੀ ਮੰਗ ਕੀਤੀ ਜਾ ਰਹੀ ਹੋਵੇ। ਇਸ ਸੰਬੰਧੀ ਕੁੱਝ ਥਾਵਾਂ ਤੇ ਨੌਜਵਾਨ ਮੁੰਡੇ ਤੇ ਕੁੜੀਆ ਨੂੰ ਪ੍ਰਾਣ ਵੀ ਦੁਆਏ ਜਾਦੇ ਹਨ। ਕੁੜੀਆ ਨੂੰ ਵਿਦਿਆ ਪੜ ਕੇ ਸ੍ਵੈ ਨਿਰਭਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਦਾਜ ਦੇ ਲਾਲਚੀ ਸਹੁਰਿਆ ਨਾਲੋ ਵੱਖ ਹੋਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਇਸ ਦੇ ਨਾਲ ਹੀ ਸਰਕਾਰ ਵੱਲੋ ਦਾਜ ਨੂੰ ਗ਼ੈਰ ਕਾਨੂੰਨੀ ਐਲਾਨ ਕਰਨ ਦੇ ਨਾਲ ਸੰਚਾਰ ਸਾਧਨਾ ਤੇ ਵਿਦਿਆ ਦੁਆਰਾ ਇਸ ਵਿਰੁੱਧ ਜੋਰਦਾਰ ਲੋਕ ਰਾਇ ਪੈਦਾ ਕਰਨੀ ਚਾਹੀਦੀ ਹੈ।


    ਸਾਰ ਅੰਸ :- ਸਮੁੱਚੇ ਤੋਰ ਤੇ ਅਸੀ ਕਹਿ ਸਕਦੇ ਹਾਂ ਕਿ ਦਾਜ ਪ੍ਰਥਾ ਸਾਡੇ ਸਮਾਜ ਨੂੰ ਲੱਗਾ ਹੋਇਆ ਇਕ ਕੋੜ੍ਹ ਹੈ। ਇਸ ਦੀ ਹੋਦ ਵਿਚ ਸਾਨੂੰ ਸੱਭਿਆਂ ਮਨੁੱਖ ਕਹਾਉਣ ਦਾ ਕੋਈ ਅਧਿਕਾਰ ਨਹੀ । ਜਿਸ ਸਮਾਜ ਵਿਚ ਦੁਲਹਨਾ ਨੂੰ ਪਿਆਰ ਦੀ ਥਾਂ ਕਸ਼ਟ ਦਿੱਤੇ ਜਾਦੇ ਹਨ। ਉਹ ਸੱਚ ਮੁੱਚ ਹੀ ਅਸੱਭਿਆ ਤੇ ਅਵਿਕਸਿਤ ਸਮਾਜ ਹੈ। ਹੁਣ ਸਮਾ ਆ ਗਿਆ ਹੈ ਕਿ ਅਸੀ ਇਸ ਕੁਰੀਤੀ ਦੀਆ ਜੜਾਂ ਪੁੱਟਣ ਲਈ ਲੱਕ ਬੰਨ ਲਈਏ।
 

Pass: www.proinfopoint.blogspot.com
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments:

Post a Comment