Problem of Unemployment (ਬੇਰੁਜ਼ਗਾਰੀ ਦੀ ਸਮੱਸਿਆਂ)

       ਬੇਰੁਜ਼ਗਾਰੀ ਦੁਨੀਆਂ ਭਰ ਦੇ ਦੇਸ਼ਾਂ ਵਿਚ ਦਿਨ ਪ੍ਰਤੀ ਦਿਨ ਵਧ ਰਹੀ ਹੈ, ਪਰ ਭਾਰਤ ਵਿਚ ਇਸ ਦੇ ਵਧਣ ਦੀ ਰਫ਼ਤਾਰ ਸਭ ਦੇਸਾਂ ਨਾਲੋਂ ਵਧੇਰੇ ਤੇਜ਼ ਹੈ। ਇਸ ਦਾ ਜੋ ਭਿਆਨਕ ਰੂਪ ਵਰਤਮਾਨ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਇਹੋ ਜਿਹਾ ਪਹਿਲਾਂ ਕਦੇ ਵੀ ਵੇਖਣ ਵਿਚ ਨਹੀ ਸੀ ਆਇਆ। ਵਿਸਵ ਮੰਦਵਾੜੇ ਨੇ ਬਲਦੀ ਉੱਤੇ ਤੇਲ ਪਾਇਆ ਹੈ। ਇਸ ਨਾਲ ਬੀਤੇ ਕੁੱਝ ਮਹੀਨਿਆਂ ਵਿਚ ਹੀ ਪੰਜ ਲੱਖ ਤੋਂ ਉੱਪਰ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਤੇ ਉਹ ਲੋਕ ਜਿਨ੍ਹਾਂ ਨੇ ਨਵੀਆਂ-ਨਵੀਆਂ ਡਿਗਰੀਆਂ ਲਈਆਂ ਹਨ ਤੇ ਭਿੰਨ-ਭਿੰਨ ਕਿੱਤਿਆਂ ਵਿਚ ਸਿਖਲਾਈ ਪ੍ਰਾਪਤ ਕੀਤੀ ਹੈ ਨੂੰ ਅੱਗੋ ਭਵਿੱਖ ਬੁਰੀ ਤਰ੍ਹਾਂ ਧੰਦਲਾ ਦਿਸ ਰਿਹਾ ਹੈ। ਅਰਥ ਵਿਗਿਆਨੀਆਂ ਲਈ ਅਨੁਸਾਰ ਭਾਰਤ ਦੀ ਬੇਰੁਜ਼ਗਾਰੀ ਦਾ ਸਰੂਪ ਦੁਨੀਆਂ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਭਿੰਨ ਹੈ।
     ਵਿਕਸਿਤ ਉਦਯੋਗਿਕ ਦੇਸ਼ਾਂ ਵਿਚ ਚੱਕਰੀ ਬੇਰੁਜ਼ਗਾਰੀ ਹੈ, ਜਦ ਕਿ ਭਾਰਤ ਵਿਚ ਇਸ ਦਾ ਸਰੂਪ ਚਿਰਕਾਲੀਨ ਹੈ। ਭਾਰਤ ਵਿਚ ਇਸ ਦੇ ਕਈ ਰੂਪ ਹਨ; ਜਿਵੇ ਮੌਸਮੀ ਬੇਰੁਜ਼ਗਾਰੀ, ਛਿੱਪੀ ਹੋਈ ਬੇਰੁਜ਼ਗਾਰੀ ਤੇ ਅਲਪ ਬੇਰੁਜ਼ਗਾਰੀ। ਬੇਰੁਜ਼ਗਾਰੀ ਦੇ ਇਹ ਤਿੰਨੇ ਰੂਪ ਭਾਰਤ ਦੇ ਪਿੰਡਾ ਦੀ ਕਿਸਾਨੀ ਵਿਚ ਮਿਲਦੇ ਹਨ। ਇਸ ਤੌਂ ਇਲਾਵਾ ਸ਼ਹਿਰੀ ਬੇਰੁਜ਼ਗਾਰੀ  ਵਿਚ ਉਦਯੋਗਿਕ ਬੇਰੁਜ਼ਗਾਰੀ ਤੇ ਪੜ੍ਹੇ-ਲਿਖੇ ਲੋਕਾਂ ਦੀ ਬੇਰੁਜ਼ਗਾਰੀ ਸਾਮਿਲ ਹੁੰਦੀ ਹੈ।

 ਬੇਰੁਜ਼ਗਾਰਾਂ ਦੀ ਗਿਣਤੀ:-  ਪਹਿਲੀ ਪੰਜ ਸਾਲਾਂ ਯੋਜਨਾ ਅਰਥਾਤ 1956 ਈ: ਦੇ ਅੰਤ ਵਿੱਚ 53 ਲੱਖ ਆਦਮੀ ਬੇਕਾਰ ਸਨ ਪਰ 1998 ਦੇ ਰੁਜਗਾਰ ਦਫ਼ਤਰਾਂ ਦੇ ਰਿਕਾਰਡ ਵਿਚ 4 ਕਰੌੜ ਬੇਰੁਜ਼ਗਾਰਾਂ ਦੇ ਨਾਂ ਰਜਿਸਟਰ ਸਨ। ਸਤੰਬਰ 2002 ਵਿਚ ਇਹ ਗਿਣਤੀ 3 ਕਰੌੜ 45 ਲੱਖ ਰਹਿ ਗਈ।ਉਂਞ ਬਹੁਤੇ ਬੇਰੁਜ਼ਗਾਰ ਸਰਾਕਾਰੀ ਦਫ਼ਤਰਾਂ ਤੋਂ ਨਿਰਾਸ ਹੋ ਚੁੱਕੇ ਹਨ, ਜਿਨਾਂ ਨੂੰ ਰੁਜਗਾਰ ਦਫ਼ਤਰਾਂ ਦਾ ਰਾਹ ਵੀ ਪਤਾ ਨਹੀ। ਪੜੇ ਲਿਖੇ ਤੇ ਸਿਖਲਾਈ ਪ੍ਰਾਪਤ ਬੇਰੁਜ਼ਗਾਰਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਭਾਰਤ ਵਿੱਚੋਂ ਰੁਜਗਾਰ ਦੀ ਭਾਲ ਵਿਚ ਧੜਾ ਧੜ ਵਿਦੇਸ਼ਾਂ ਵਲ ਭੱਜ ਰਹੇ ਨੌਜਵਾਨਾਂ ਨੂੰ ਵੀ ਬੇਰੁਜ਼ਗਾਰਾਂ ਵਿਚ ਹੀ ਸ਼ਾਮਿਲ ਕਰਨਾ ਚਾਹੁੰਦਾ ਸੀ।1905 ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ 18 ਤੋਂ 35 ਸਾਲ ਦੇ ਕੰਮ ਕਰਨ ਯੋਗ ਬੇਰੁਜ਼ਗਾਰਾਂ ਦੀ ਗਿਣਤੀ 35 ਕਰੌੜ ਸੀ।2007 ਦੀ ਇੱਕ ਰਿਪੋਰਟ ਅਨੁਸਾਰ ਇਕੱਲੇ ਪੰਜਾਬ ਵਿਚ ਹੀ 40 ਲੱਖ ਲੋਕ ਬੇਕਾਰ ਸਨ।2008 ਵਿਚ ਇਸ ਨੇ ਹੋਰ ਭਿਆਨਕ ਰੂਪ ਧਾਰਨ ਕੀਤਾਂ ਹੈ।2009-10 ਵਿਚ ਇਹ ਵਧੀ ਹੀ ਹੈ, ਘਟੀ ਨਹੀ।ਇਸ ਸਮੇ ਭਾਰਤ ਵਿਚ 6 ਕਰੌੜ ਪੜੇ ਲਿਖੇ ਤੇ ਸਿਖਲਾਈ ਪ੍ਰਾਪਤ ਲੋਕ ਬੇਰੁਜ਼ਗਾਰ ਹਨ। ਇਸ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਵਿਚ ਕਰੌੜਾਂ ਹੋਰ ਲੋਕ ਬੇਰੁਜ਼ਗਾਰ ਹਨ।

  ਕਾਰਨ:- ਭਾਰਤ ਵਿਚ ਬੇਰੁਜ਼ਗਾਰੀ ਵਿਚ ਵਾਧੇ ਦਾ ਮੁੱਖ ਕਾਰਨ ਆਬਾਦੀ ਵਿਚ ਵਿਸਫੋਟਕ ਵਾਧਾ ਹੈ। 1951 ਵਿਚ ਭਾਰਤ ਦੀ ਆਬਾਦੀ ਕੇਵਲ 36 ਕਰੌੜ ਸੀ, ਪਰੰਤੂ ਇਹ 2.5% ਸਾਲਾਨਾ ਦਰ ਨਾਲ ਵਧਦੀ ਅੱਜ 116 ਕਰੌੜ ਤੋਂ ਉੱਪਰ ਹੋ ਚੁੱਕੀ ਹੈ। ਆਬਾਦੀ ਦੇ ਇਸ ਤੇਜ ਵਾਧੇ ਨੇ ਯੋਜਨਾਵਾ ਵਿਚ ਬੇਰੁਜ਼ਗਾਰੀ ਨੁੰ ਦੂਰ ਕਰਨ ਲਈ ਮਿੱਥੇ ਟੀਚੇ ਪੂਰੇ ਨਹੀ ਹੋਣ ਦਿੱਤੇ। ਇਸ ਦੇ ਨਾਲ ਹੀ ਸਾਡੇ ਦੇਸ਼ ਵਿਚ ਆਰਥਿਕ ਵਿਕਾਸ ਦੀ ਮੱਧਮ ਰਫ਼ਤਾਰ, ਪਾਲਣਾਂ ਦੀ ਅਸਫਲਤਾ, ਖੇਤੀਬਾੜੀ ਦੇ ਵਿਕਾਸ ਵਲ ਲੌਂੜੀਦਾਂ ਧਿਆਨ ਨਾ ਦਿੱਤਾ ਜਾਣਾ, ਲਘੂ ਤੇ ਕੁਟੀਰ ਉਦਯੋਗਾਂ ਪ੍ਰਤੀ ਅਣਗਹਿਲੀ, ਉਦਯੋਗਿਕ ਵਿਕਾਸ ਦੀ ਨੀਵੀ ਦਰ, ਪੂੰਜੀ ਤੇ ਨਿਵੇਸ਼ ਦੀ ਘਾਟ, ਕੁਦਰਤੀ ਸਾਧਨਾਂ ਦੀ ਅਧੂਰੀ ਵਰਤੋਂ, ਦੌਸ਼ ਪੂਰਨ ਸਿੱਖਿਆਂ ਪ੍ਰਣਾਲੀ, ਸ੍ਵੈ-ਰੁਜਗਾਰ ਲਈ ਸਾਧਨਾਂ ਦੀ ਕਮੀ, ਜਾਤੀ ਪ੍ਰਥਾ, ਸਾਝੇ ਪਰਿਵਾਰ, ਗ਼ਰੀਬੀ, ਮੱਧ ਸ੍ਰੇਣੀ ਵਿਚ ਵਾਧਾ, ਕਾਮਿਆਂ ਤੇ ਕਿੱਤਾਂਕਾਰਾਂ ਵਿਚ ਗਤੀਸੀਲਤਾਂਦੀ ਘਾਟ, ਛਾਂਟੀ ਤੇ ਸਥਾਪਿਤ ਸਕਤੀ ਦੀ ਪੂਰੀ ਵਰਤੌਂ ਨਾਂ ਕਰਨਾ, ਸਰਕਾਰੀ ਅਦਾਰਿਆਂ ਦਾ ਅੰਨੇਵਾਹ ਨਿੱਜੀਕਰਨ, ਰਾਜਨੀਤਿਕ ਭ੍ਰਿਸਟਾਚਾਰ, ਉਦਯੋਗਿਕ ਆਧੁਨਿਕੀਕਰਨ, ਕੰਪਿਊਟਰੀਕਰਨ ਤੇ ਵਿਸਵ ਆਰਥਿਕ ਮੰਦਵਾੜਾ ਇਸ ਦੇ ਹੋਰ ਕਾਰਨ ਹਨ।

  ਉਪਾ:- ਸਰਕਾਰ ਵੱਲੋਂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸੁਰੂ ਕੀਤੀਆਂ ਭਿੰਨ ਭਿੰਨ ਯੋਜਨਾਵਾਂ ਬਿਨਾ ਕਿਸੇ ਸਾਰਥਕ ਆਰਥਿਕ ਨੀਤੀ ਦੇ ਠੁੱਸ ਹੋ ਕੇ ਰਹਿ ਗਈਆਂ ਹਨ ਤੇ ਰਹਿੰਦੀ ਕਸਰ ਕਾਗ਼ਜ਼ੀ ਕਾਰਵਾਈਆਂ ਤੇ ਭ੍ਰਿਸਟਾਚਾਰ ਨੇ ਪੂਰੀ ਕਰ ਦਿੱਤੀ ਹੈ। ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਸਭ ਤੋਂ ਜਰੂਰੀ ਗੱਲ ਦੇਸ਼ ਦੀ ਤੇਜੀ ਨਾਲ ਵਧ ਰਹੀ ਆਬਾਦੀ ਉੱਪਰ ਕਾਬੂ ਪਾਊਣਾ ਚਾਹੀਦਾ ਹੈ। ਆਰਥਿਕ ਵਿਕਾਸ ਲਈ ਵੱਧ ਤੋ ਵੱਧ ਕਿਰਤ ਪ੍ਰਧਾਨ ਤਕਨੀਕਾਂ ਨੂੰ ਅਪਣਾਉਣਾਂ ਚਾਹੀਦਾ ਹੈ। ਖੇਤੀਬਾੜੀ ਤੇ ਉਦਯੋਗਾ ਦਾ ਤੇਜੀ ਨਾਲ ਵਿਕਾਸ ਕਰਨਾ ਤੇ ਲਘੂ ਤੇ ਕੁਟੀਰ ਉਦਯੋਗਾ ਨੂੰ ਉਤਸਾਹਿਤ ਕਰਨ ਲਈ ਪੁਖਤਾ ਕਦਮ ਉਠਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਵਿੱਦਿਆਂ ਪ੍ਰਣਾਲੀ ਦਾ ਸੁਧਾਰ ਕਰ ਕੇ ਇਸ ਨੂੰ ਰੁਜ਼ਗਾਰਮੁਖੀ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾਂ ਕਿੱਤਾਕਾਰਾਂ ਤੇ ਕਾਮਿਆਂ ਵਿਚ ਗਦੀਸੀਲਤਾਦੀ ਰੁਚੀ ਪੈਦਾ ਕਰਨਾ, ਉਦਯੋਗਾਂ ਦੀ ਰੁਚੀ ਪੈਦਾ ਕਰਨਾ, ਉਤਯੋਗਾ ਦੀ ਸਥਾਪਿਤ ਸ਼ਕਤੀ ਦੀ ਪੂਰਾਂ ਲਾਭ ਲੈਣਾਂ, ਉਦਯੋਗਾਂ ਦਾ ਵਿਕੇਂਦਰੀਰਕਨ, ਸ੍ਵੈ-ਰੁਜਗਾਰ,ਨੂੰ ਉਤਸਾਹਿਤ ਕਰਨਾ, ਬੇਰੁਜ਼ਗਾਰੀ ਨੂੰ ਦੂਰ ਕਰਨ ਲਈਬਣੇ ਪ੍ਰੋਗਰਾਮਾਂ ਖ਼ਾਸ ਕਰ 18 ਅਗਸਤ 2005 ਨੂੰ ਸੰਸਦ ਵਿਚ ਾਿਸ ਹੋਏ ਕੌਮੀ ਪੇਡੂ ਰੁਜ਼ਕਾਰ ਗਰੰਟੀ ਬਿੱਲ ਨੂੰ ਪ੍ਰਭਾਵਸਾਲੀ ਢੰਗ ਨਾਲ ਲਾਗੂ ਕਰਨਾ ਤੇ ਭ੍ਰਿਸਟਚਾਰ ਦਾ ਖਾਤਮਾ ਕਰਨਾ ਬਹੁਤ ਜਰੂਰੀ ਹੈ। ਦੇਸ ਦੀ ਤੇਜ ਆਰਥਿਕ ਉੱਨਤੀ ਲਈ ਬਹੁਮੁੱਖੀ ਤੇ ਤੇਜ ਸੱਨਅੱਤੀਕਰਨ ਬਹੁਤ ਜਰੂਰੀ ਹੈ।ਇਸ ਨਾਲ ਰੁਜ਼ਗਾਰ ਦੇ ਨਵੇ ਰਾਸਤੇ ਖੁੱਲਣਗੇ ਤੇ ਪੜੇ ਲਿਖੇ ਲੋਕਾਂ ਨੂੰ ਨਿਪੁੰਨ ਕਾਰੀਗਾਰਾਂ ਨੂੰ ਰੁਜ਼ਕਾਰ ਪ੍ਰਾਪਤ ਹੋਵੇਗਾ।ਪੇਡੂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਲੋਕਾਂ ਨੂੰ ਕਾਰਖਾਨਿਆਂ ਵਿਚ ਕੰਮ ਦੇਣਾ ਚਾਹੀਦਾ ਹੈ।ਸ਼ਹਿਰਾਂ ਤੇ ਪਿੰਡਾ ਵਿਚ ਰੁਜਕਾਰ ਦਫਤਰਾਂ ਦਾ ਜਾਲ ਵਿਛਾਉਣਾ ਚਾਹੀਦਾ ਹੈ।ਜਦੌ ਕੌਈ ਪ੍ਰਈਵੇਟ ਫ਼ਾਰਮ ਫ਼ੇਲ ਹੋ ਜਾਵੇ ਤਾਂ ਸਰਕਾਰ ਨੂੰ ਬੇਕਾਰਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਪਰ ਸਾਡੀ ਸਰਕਾਰ ਤਾਂ ਇਸ ਦੇ ਉਲਟ ਨਿੱਜੀਕਰਨ ਦੇ ਰਾਸਤੇ ਉੱਤੇ ਤੁਰੀ ਹੋਈ ਹੈ।ਜਿਸ ਨਾਲ ਬੇਰੁਜ਼ਗਾਰੀ ਵਧ ਰਹੀ ਹੈ।ਨਿੱਜੀ ਵਿਦਿਅਕ ਸੰਸਥਾਵਾ ਤੇ ਯੂਨੀਵਰਸਿਟੀਆਂ ਖੋਲ ਕੇ ਸਰਕਾਰ ਨੇ ਪੈਸੇ ਬਟੋਰੂ ਲੋਕਾਂ ਨੂੰ ਡਿਗਰੀਆ ਵੰਡਣ ਦਾ ਕੰਮ ਸੌਂਪ ਦਿੱਤਾ ਹੈ। ਪਰ ਰੁਜਕਾਰ ਦਾ ਕੱਈ ਪ੍ਰਬੰਧ ਕਰਨ ਲਈ ਠੋਸ ਕਦਮ ਨਹੀ ਚੁੱਕੇ ਜਾ ਰਹੇ ਹਨ। ਇਸ ਲਈ ਪੜੇ ਲਿਖੇ ਨੌਜਵਾਨ ਵਿਹਲੇ ਫਿਰ ਰਹੇ ਹਨ।ਕਈਆਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਬਰਾਬਰ ਨੌਕਰੀ ਨਹੀ ਮਿਲਦੀ ; ਕਈ ਨਸਿਆਂ ਵਿਚ ਗ਼ਲਤਾਨ ਹੋ ਰਹੇ ਹਨ,  ਕੋਈ ਲੁੱਟ ਮਾਰ ਦੇ ਰਾਹ ਤੁਰ ਪੈਦਾ ਹੈ ਤੇ ਕੋਈ ਅੱਤਵਾਦੀ ਬਣ ਜਾਦੇ ਹਨ।

 ਸਾਰ ਅੰਸ:- ਉਪਰੋਕਤ ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆਂ ਬਹੁਤ ਗੰਭੀਰ ਰੂਪ ਅਖ਼ਤਿਆਰ ਕਰ ਚੁੱਕੀ ਹੈ। ਜੇਕਰ ਇਸਦਾ ਫ਼ੋਂਰੀ ਤੌਂਰ ਤੇ ਨਾ ਕੀਤਾ ਗਿਆਂ ਤਾ ਇਸਦੇ ਸਿੱਟੇ ਬਹੁਤ ਹੀ ਖਤਰਨਾਕ ਨਿੱਕਲ ਸਕਦੇ ਹਨ।ਇਸ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੇ ਹੱਲ ਲਈ ਅਜਿਹੇ ਠੋਸ ਤੇ ਖ਼ਪਤਾਂ ਕਦਮ ਉਠਾਏ, ਜਿਸਦੇ ਸਾਰਥਕ ਨਤੀਜੇ ਨਿਕਲਣ।
 

Pass: www.proinfopoint.blogspot.com

Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments:

Post a Comment