The Problem of Inflation (ਮਹਿੰਗਾਈ ਦੀ ਸਮੱਸਿਆ)

     ਜਾਣ ਪਛਾਣ- ਬੀਤੀ ਅੱਧੀ ਸਦੀ ਤੋ ਮਹਿੰਗਾਈ ਦੀ ਸਮੱਸਿਆ ਤੋ ਸੰਸਾਰ ਭਰ ਦੇ ਲੋਕ ਪਰੇਸਾਨ ਹਨ।ਭਾਰਤ ਵਿੱਚ ਪਿਛਲੇ ਦਹਾਕਿਆਂ ਵਿੱਚ ਚੀਜਾਂ ਦੀਆਂ ਕੀਮਤਾਂ ਦੇ ਵਾਧੇ ਦੀ ਰਫਤਾਰ ਬੜੀ ਤੇਜ ਹੈ, ਪਰੰਤੂ ਬੀਤੇ ਤਿੰਨ ਕੁ ਸਾਲਾਂ ਤੋ ਆਮ ਵਰਤੋਂ ਦੀਆਂ ਚੀਜਾਂ ਦੀ ਮਹਿੰਗਾਈ ਸਾਰੇ ਹੱਦਾ ਬੰਨੇ ਤੋੜ ਕੇ ਇਕ ਖ਼ੌਫਨਾਕ ਰੂਪ ਧਾਰਨ ਕਰ ਚੁੱਕੀ ਹੈ। ਅੱਜ ਕਲ ਤਾਂ ਚੀਜਾਂ ਦੇ ਭਾ ਸਵੇਰੇ ਕੁੱਝ,  ਦੁਪਹਿਰੇ ਕੁੱਝ, ਸ਼ਾਮੀ ਕੁੱਝ ਹੁੰਦੇ ਹਨ। 2008ਤੋ ਪਿੱਛੋਂ ਖਾਧ ਪਦਾਰਥਾਂ, ਲੋਹਾਂ, ਸੀਮਿੰਟ, ਪੈਟਰੋਲ,ਡੀਜਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਅਜਿਹਾ ਭਿਆਨਕ ਵਾਧਾ ਹੋਣਾ ਸੁਰੂ ਹੋਇਆ ਹੈ ਕਿ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਸਾਡੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੇ ਵੀ ਇਹ ਕਹਿੰਦਿਆ ਹੱਥ ਖੜ੍ਹੇ ਕਰ ਦਿੱਤੇ ਹਨ ਕਿ ਉਨ੍ਹਾ ਕੋਲ ਮਹਿੰਗਾਈ ਨੂੰ ਰੋਕਣ ਲਈ ਕੋਈ ਜਾਦੂ ਦੀ ਛੜੀ ਜਾਂ ਅਲਾਦੀਨ ਦਾ ਚਿਰਾਗ ਨਹੀ।

       2009 ਵਿੱਚ ਮਹਿੰਗਾਈ ਦੀ ਦਰ ਕੁੱਝ ਘਟੀ ਪਰੰਤੂ 2010-11 ਵਿੱਚ ਮਹਿੰਗਾਈ ਦੀ ਦਰ ਵਿੱਚ ਦਿਲ ਕੰਬਾਊ ਵਾਧਾ ਹੋਇਆ ਤੇ ਨਿਗੂਣੀ ਮਸਰਾਂ ਦੀ ਦਾਲ ਵੀ 90 ਰੂ ਪੈ/ ਕਿਲੋ ਵਿਕਣੀ ਸੁਰੂ ਹੋ ਗਈ। ਇਸ ਤੋ ਇਲਾਵਾ ਹੋਰਨਾਂ ਦਾਲਾਂ, ਚਾਵਲ, ਆਟਾਂ, ਖੰਡ, ਦੁੱਧ, ਘਿਉ,ਤੇ ਸਬਜੀਆਂ ਦੀ ਕੀਮਤਾਂ ਵਿੱਚ ਆਮ ਵਿਆਕਤੀ ਨੂੰ ਕਾਬਾਂ ਛੇੜ ਦੇਣ ਵਾਲਾ ਵਾਧਾ ਹੋਇਆ ਅਤੇ ਆਰਥਿਕ ਮਾਹਰਾ ਨੂੰ ਅਗਲੇ ਨੇੜਲੇ ਸਮੇ ਇਸ ਉੱਪਰ ਕਾਬੂ ਪੈਣ ਦੇ ਕੋਈ ਆਸਾਰ ਨਹੀ ਦਿਸ ਰਹੇ।ਬੇਸੱਕ ਸਰਕਾਰ ਇਸ ਨੂੰ ਦੂਰ ਕਰਨ ਸੰਬੰਧੀ ਲੋਕਾਂ ਨੂੰ ਭੁਚਲਾਉਣ ਲਈ ਹਰ ਰੋਜ ਕੋਈ ਨਾ ਕੋਈ ਬਿਆਨ ਦਿੰਦੀ ਰਹਿੰਦੀ ਹੈ।ਤੇ 2012 ਦੇ ਆਰੰਭ ਵਿੱਚ ਮਹਿੰਗਾਈ ਦਰ ਕਾਫੀ ਥੱਲੇ ਆਈ ਹੈ, ਪਰ ਮਹਿੰਗਾਈ ਦਾ ਦੈਤ ਬੇਕਾਬੂ ਹੈ। ਪੈਟਰੋਲ ਦੀਆਂ ਕੀਮਤਾਂ ਨੂੰ ਸਰਕਾਰ ਆਪ ਹਰ ਤੀਜੇ ਦਿਨ ਵਧਾਉਦੀ ਰਹਿੰਦੀ ਹੈ। ਇਸ ਤਰਾਂ ਬੀਤੇ ਦਹਾਕੇ ਵਿੱਚ ਆਮ ਵਰਤੋ ਦੀਆਂ ਚੀਜਾਂ ਦੇ ਭਾਅ 300% ਤੋਂ ਵਧ ਚੁੱਕੇ ਹਨ।ਤੇ ਮੁਦਰਾ ਪਸਾਰ ਵਿੱਚ 19% ਵਾਧਾ ਹੋ ਚੁੱਕਾ ਹੈ। 2013-14 ਵਿੱਚ ਵੀ ਸਰਕਾਰ ਵੱਲੋ ਅਪਣਾਈਆਂ ਜਾ ਰਹੀਆਂ ਹਨ ਪਾਲਿਸੀਆਂ ਮਹਿੰਗਾਈ ਦੇ ਘਟਣ ਦੇ ਸੰਕੇਤ ਨਹੀ ਦੇ ਰਹੇ। 

     ਆਮ ਲੋਕਾਂ ਲਈ ਲੱਕ ਤੋੜਵੀ ਸਥਿਤੀ - ਖਾਧ ਪਦਾਰਥਾ ਤੇ ਆਮ ਨਿੱਤ ਵਰਤੋ ਦੀਆ ਚੀਜਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਸਭ ਤੋ ਬੁਰਾ ਅਸਰ ਘੱਟ ਜਾ ਬੱਧੀ ਆਮਦਾਨੀ ਵਾਲੇ ਆਮ ਵਿਆਕਤੀ ਦੇ ਉੱਪਰ ਪਿਆ ਹੈ। ਜਿੱਥੇ ਨਿੱਤ ਵਰਤੋ ਦੀਆਂ ਚੀਜਾਂ ਵਿੱਚ ਬੀਤੇ ਇਕ ਸਾਲ ਵਿੱਚ 19% ਵਾਧਾ ਹੋਇਆਂ ਹੈ।ਉੱਥੇ ਆਮ ਆਦਮੀ ਦੀ ਆਮਦਾਨ ਕੇਵਲ 6% ਵਾਧਾ ਹੋਇਆ ਹੈ। ਅਧਿਐਨ ਇਹ ਵੀ ਦੱਸਦਾ ਹੈ। ਕਿ ਆਉਦੇ ਮਹੀਨਿਆਂ ਵਿਚ ਹੋਰ ਵਾਧਾ ਹੋਣ ਦੇ ਆਸਾਰ ਹਨ।ਕਿਉਕਿ ਸਰਕਾਰ ਪੈਟਰੋਲ ਤੇ ਡੀਜਲ ਵਿਚ ਆਏ ਦਿਨ ਵਾਧਾ ਕਰਦੀ ਜ਼ਾ ਰਹੀ ਹੈ। 

    ਕਾਰਨ- ਮਹਿੰਗਾਈ ਤੇ ਵਾਧੇ ਦਾ ਮੁੱਖ ਕਾਰਨ ਅੱਜ  ਦੀ ਆਮ ਵਰਤੋ ਤੇ ਖਾਧ-ਪਦਾਰਥਾਂ ਦਾ ਮੰਡੀ ਦਾ ਜੋੜ ਤੋੜ  ਦੀ ਸੌਦੇਬਾਜੀ ਕਰਨ ਵਾਲੇ ਚਾਲਬਾਜਾਂ, ਸੱਟੇਬਾਜਾਂ, ਜੂਏਬਾਜਾਂ, ਮੁਨਾਫਾਖ਼ੋਰਾਂਤਾ ਜ਼ਖੀਰੇਬਾਜਾਂ ਦੇ ਹੱਥਾਂ ਵਿਚ ਹੋਣਾ ਹੈ। ਤੇ ਉਨਾਂ ਵਿਚ ਮਾਰਕਿਟ ਨੂੰ ਆਪਣੀ ਮਰਜੀ ਅਨੁਸਾਰ ਚਲਾਉਣ ਦੀ ਪੂਰੀ ਸਮੱਰਥਾ ਹੈ।ਤੇ ਉਨਾ ਨੂੰ ਸਰਕਾਰ ਦੀ ਪੂਰੀ ਮੱਦਦ ਹਮਾਇਤ ਹਾਸਲ ਹੈ, ਕਿਉਕਿ ਉਹ ਰਾਜ ਕਰ ਰਹੀ ਪਾਰਟੀ ਨੂੰ ਚੋਣਾਂ ਲੜਨ ਲਈ ਵੱਡੇ ਵੱਡੇ ਗੱਫੇ ਦਿੰਦੇ ਹਨ। ਉਹ ਮੰਡੀ ਵਿਚ ਕਿਸਾਨ ਦਾ ਮਾਲ ਖਰੀਦਣ ਸਮੇ ਭਾਅ ਥੱਲੇ ਡੇਗ ਦਿੰਦੇ ਹਨ ਤੇ ਮਗਰੋ ਜਖੀਰੇਬਾਜੀ ਕਰ ਕੇ ਅਤੇ ਨਕਦੀ ਸੰਕਟ ਪੈਦਾ ਕਰਕੇ ਖੁੱਲੇ ਤੌਰ ਤੇ ਕਾਲਾ ਧੰਦਾ  ਕਰਨ ਵਾਲੇ ਲਾਲਚੀ ਮੁਨਾਫ਼ਖੋਰਾ ਦੀ ਮੱਦਦ ਕਰਦਾ ਹੈ।
    ਇਸ ਤੋ ਇਲਾਵਾ ਨਿੱਜੀਕਰਨ,ਤਨਖਾਹਾ ਵਿਚ ਬੇਤਹਾਸਾ ਵਾਧਾ, ਵਜ਼ੀਰਾਂ ਤੇ ਨੋਕਰਸਾਹਾਂ ਦੇ ਅੰਨਾ ਖਰਚ ਲੋਕਾ ਵਿਚ ਖਰਚੀਲੀ ਅਮਰੀਕਨ ਜੀਵਨ ਸੈਲੀ ਨੂੰ ਅਪਨਾਉਣ ਦੀ ਰੁਚੀ ਦਾ ਵਿਕਸਿਤ ਹੋਣਾ ਵਿਸਵ ਵਿਆਪੀ ਕਾਰੋਬਾਰੀ ਘਰਾਣਿਆ ਨੂੰ ਪਰਚੂਨ ਬਾਜਾਰ ਵਿਚ ਪ੍ਰਵੇਸ ਦੀ ਖੁੱਲ੍ਹ ਦੇਣੀ, ਕੰਪਿਊਟਰੀ ਕਰਨ, ਭਿਸਟਾਚਾਰ, ਐਨ.ਆਈ.ਆਰ ਲੋਕਾਂ ਦਾ ਪ੍ਰਪਰਟੀ ਮਾਰਕਿਟ ਵਿਚ ਪ੍ਰਵੇਸ, ਦੇਸ ਵਿਚ ਉਤਪਾਦਨ ਦੀ ਦਰ ਦਾ ਸਥਿਰ ਨਾ ਰਹਿਣਾ, ਭ੍ਰਿਸਟਚਾਰ ਦੇ ਕਾਲੇ ਧਨ ਦਾ ਬੋਲ ਬਾਲਾ, ਸਫੀਤੀਕਾਰੀ ਸੰਭਾਵਨਾਵਾਂ ਦਾ ਵਧਣਾ ਤੇ ਬਹੁ ਕੰਪਨੀਆਂ ਦਾ ਪ੍ਰਵੇਸ ਤੇ ਪਸਾਰ ਆਦਿ ਮਹਿੰਗਾਈ ਦੇ ਕਾਰਨ ਹਨ।

   ਉਪਾਅ- ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਸ ਨੇ ਮਹਿੰਗਾਈ ਉੱਪਰ ਕਾਬੂ ਪਾਉਣਾ ਹੈ,ਤਾਂ ਉਹ ਪਬਲਿਕ ਸੈਟਰ ਵਿਚ ਵਿਕਣ ਵਾਲੀਆਂ ਭਾ ਨਾ ਵਧਾਵੇ ਕਿਉਕਿ ਇਸ ਨਾਲ ਹੀ ਪਰਾਈਵੇਟ ਸੈਕਟਰ ਨੂੰ ਕੀਮਤਾਂ ਦੇ ਵਾਧੇ ਨੂੰ ਰੋਕਿਆਂ ਜਾ ਸਕਦਾ ਹੈ, ਨਕਲੀ ਸੰਕਟ ਪੈਦਾ ਕਰਨ ਵਾਲਿਆਂ ਧਨ ਕੁਬੇਰਾ ਵਿਰੁੱਧ ਬਹੁਤ ਜਰੂਰੀ ਹੈ।ਕਿਉਕਿ ਮਹਿੰਗਾਈ ਦੇ ਜਮਾਨੇ ਵਿਚ ਇਹੋ ਲੋਕ ਹੀ ਬਾਰਾ ਤੇਰਾ ਸੋ ਕੁਇੰਟਲ ਖਰੀਦੀ ਕਣਕ ਖਾਧ-ਪਦਾਰਥ ਨੂੰ ਜਮ੍ਹਾ ਕਰਕੇ ਆਟਾ ਪੀਹਣ ਤੇ ਮਗਰੋ  ਅਠਾਰਾ ਉੱਨੀ ਸੋ ਕੁਇੰਟਲ ਵੇਚਦੇ ਹਨ।ਇਹ ਹੀ ਖੰਡ ਤੇ ਦਾਲਾ ਦੀ ਮਹਿੰਗਾਈ ਦਾ ਕਾਰਨ ਬਣਦੇ ਹਨ। ਇਸ ਵਿਰੁੱਧ ਕਾਰਵਾਈ ਦੇ ਨਾਲ ਹੀ ਸਰਕਾਰ ਨੂੰ ਅਪ੍ਰਤੱਖ ਟੈਕਸ ਘਟਾੳਣੇ ਚਾਹੀਦੇ ਹਨ। ਪਰਿਵਾਰ ਨਿਯੋਜਨ ਤੇ ਜੋਰ ਦੇਣਾ ਚਾਹੀਦਾ ਹੈ। ਉਤਪਾਦਨ ਵਿਚ ਵਾਧਾ ਕਰਨਾ ਚਾਹੀਦਾ ਹੈ, ਗੈਰ ਜਰਰੂੀ ਸਰਕਾਰੀ ਖਰਚੇ ਘੱਟ ਕਰਨੇ ਚਾਹੀਦੇ ਹਨ। ਇਸ ਤੇ ਨਾਲ ਹੀ ਸਰਕਾਰ ਨੂੰ ਮੁਦਰਾ ਪ੍ਰਸਾਰ ਨੂੰ ਕਾਬੂ ਕਰਨ ਲਈ ਵਿਦੇਸੀ ਸਿੱਕੇ ਦਾ ਬੇਤਹਾਸਾ ਭੰਡਾਰ ਕਰਨ ਤੇ ਉਸ ਨੂੰ ਅਮਰੀਕਾ ਰਾਡ ਖਰੀਦਣ ਵਿਚ ਖ਼ਰਚ ਕਰਨ ਦੀ ਬਜਾਏ ਵਿਦੇਸੀ ਵੇਚ ਕੇ ਸਿੱਕੇ ਦਾ ਬਾਜਾਰ ਵਿਚ ਵੇਚ ਕੇ ਧਨ ਪ੍ਰਪਤ ਕਰਨਾ ਚਾਹੀਦਾ ਹੈ।
  ਸਾਰ ਅੰਸ - ਸਮੁੱਚੇ ਤੌਰ ਤੇ ਇਹੋ ਜਿਹਾ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਨੂੰ ਰੋਕ ਪਾਏ ਬਿਨਾ ਲੋਕਾ ਦਾ ਜੀਵਨ ਸੋਖਾ ਨਹੀ ਹੋ ਸਕਦਾ। ਤੇ ਨਾ ਹੀ ਲੋਕ ਰਾਜ ਵਿਚ ਵਿਸਵਾਸ ਪੱਕਾ ਹੋ ਸਕਦਾ ਹੈ ਭਾਰਤ ਵਿਚ ਲੋਕ ਰਾਜ ਦੀ ਪਕਿਆਈ ਲਈ ਮਹਿੰਗਾਈ ਦਾ ਅੰਤ ਜਰੂਰ ਕਰਨਾ ਚਾਹੀਦਾ ਹੈ ਤੇ ਇਸ ਵਿਰੁੱਧ ਦੇਸ ਦੀ ਸਰਕਾਰ ਨੂੰ ਜਿੱਥੇ ਮਹਿੰਗਾਈ ਦੇ ਜਿੰਮੇਵਾਰ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਜਰੂਰਤ ਹੈ, ਉੱਥੇ ਆਪਣੀ ਵਿੱਤੀ ਤੇ ਵਪਾਰਕ ਨੀਤੀਆਂ ਵਿਚ ਸੁਧਾਰ ਕਰਨ ਦੀ ਬਹੁਤ ਵੱਡੀ ਜਰੂਰਤ ਹੈ।               
 
or
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

0 comments:

Post a Comment