Benefits and Disadvantages of the Television(ਟੈਲੀਵਿਯਨ ਦੀਆ ਲਾਭ 'ਤੇ ਹਾਨੀਆਂ)

    ਟੈਲੀਵਿਯਨ ਆਧੁਨਿਕ ਵਿਗਿਆਨ ਦੀ ਇੱਕ ਅਦਭੁਤ ਕਾਢ ਹੈ। ਇਸ ਵਿੱਚ ਰੇਡੀਉ ਅਤੇ ਸਿਨਮਾ ਦੋਹਾਂ ਦੇ ਗੁਣ ਸਮੋਏ ਪਏ ਹਨ।ਇਸ ਦਾ ਵਰਤਮਾਨ ਦਿਲ ਪਚਰਵੇ ਦੇ ਸਾਧਨਾ ਵਿੱਚ ਆਪਣਾ ਮੌਲਿਕ ਤੇ ਵਿਸ਼ੇਸ਼ ਸਥਾਨ ਹੈ।

   ਭਾਰਤ ਵਿੱਚ ਟੈਲੀਵਿਯਨ ਦਾ ਆਰੰਭ:- ਭਾਰਤ ਵਿੱਚ ਸਭ ਤੋ ਪਹਿਲਾ ਟੈਲੀਵਿਯਨ ਇੱਕ ਨੁਮਾਇਸ ਵਿੱਚ ਆਇਆ ਸੀ। ਅਕਤੂਬਰ 1959 ਈ: ਵਿੱਚ ਡਾ:ਰਾਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਆਕਾਸਵਾਣੀ ਦੇ ਟੈਲੀਵਿਯਨ ਵਿਭਾਗ ਦਾ ਉਦਘਾਟਨ ਕੀਤਾ। ਫਿਰ ਇਸ ਦੇਸ ਦਾ ਹੋਰ ਭਾਗਾਂ ਵਿੱਚ ਵਿਕਾਸ ਹੋਇਆ।

   ਪਸਾਰ:- ਮਗਰੋ ਐਪਲ ਤੇ ਇਨਸੈੱਟ ਉੱਪ ਗ੍ਰਹਿਆ ਦੀ ਮੱਦਦ ਨਾਲ ਭਾਰਤ ਦੇ ਟੈਲੀਵਿਯਨ ਪ੍ਰਸਾਰਨ ਨੂੰ ਦੂਰ ਦੂਰ ਦੀਆ ਥਾਵਾ ਉੱਤੇ ਭੇਜਣਾ ਸੰਭਵ ਹੋਇਆ ਤੇ ਇਸ ਤਰਾਂ ਭਾਰਤ ਵਿੱਚ ਟੈਲੀਵਿਜਨ ਦਿਨੋ ਦਿਨ ਵਿਕਸਿਤ ਹੋਣ ਲੱਗਾ। ਅੱਜ ਕੱਲ੍ ਤਾਂ 100 ਤੋਂ ਵੀ ਜਿਆਦਾ ਕੇਬਲ ਟੀ ਵੀ ਪ੍ਰਸਾਰਨ ਚਲ ਰਹੇ ਹਨ ਤੇ ਪੰਜ ਕੁ ਮੈਟਰੋ ਚੈਨਲ

  ਭਿੰਨ ਭਿੰਨ ਪ੍ਰਕਾਰ ਦੇ ਪ੍ਰੋਗਰਾਮ:- ਇਸ ਸਮੇ ਦੇਸ ਭਰ ਦੇ ਟੈਲੀਵਿਯਨ ਕੇਦਰਾ ਤੇ ਕੇਬਲ ਪ੍ਰਸਾਰਨਾ ਰਾਹੀ ਭਿੰਨ ਭਿੰਨ ਪ੍ਰਕਾਰ ਦੇ ਮਨੋਰੰਜਨ ਕਰਨ ਵਾਲੇ ਪ੍ਰੋਗਰਾਮ -ਫਿਲਮਾ, ਗੀਤ, ਨਾਚ, ਲੜੀਵਾਲ, ਨਾਟਕ, ਕਹਾਣੀਆ, ਕਲਾ, ਖੇਡ ਮੁਕਾਬਲੇ, ਖਬਰਾ, ਧਰਮਾਂ, ਕਸਰਤਾ, ਫੈਸਨ ਮੁਕਾਬਲੇ, ਹਸਾਉਣੇ ਪ੍ਰੋਗਰਾਮ, ਕਲਾ ਪ੍ਰਤਿਭਾ ਮੁਕਾਬਲੇ , ਵਿਦਿਅਕ ਉੱਨਤੀ ਵਿਚ ਸਹਾਇਤਾ ਕਰਨ ਵਾਲੇ, ਧਾਰਮਿਕ ਪ੍ਰੋਗਰਾਮ ਤੇ ਸਨਸਨੀ ਪੈਦਾ ਕਰਨ ਵਾਲੀ ਬਹੁਤ ਸਾਰੀ ਸਮੱਗਰੀ  ਪੇਸ ਕਰਨ ਤੋ ਬਿਨਾ ਲੋਕਾ ਦੇ ਗਿਆਨ ਵਿਚ ਵਾਧਾ ਕਰਨ ਵਾਲੇ, ਇਸਤਰੀਆ ਤੇ ਬੱਚੇ ਦੇ ਵਿਕਾਸ ਵਿਚ ਮੱਦਦ ਕਰਨ ਵਾਲੇ, ਨਵੇ ਉੱਠ ਰਹੇ ਕਲਾਕਾਰਾਂ ਦਾ ਉਤਸਾਹ ਵਧਾਉਣ ਵਾਲੇ ਭਿੰਨ ਭਿੰਨ ਪ੍ਰਕਾਰ ਦੇ ਪੋਗਰਾਮ ਪੇਸ ਕੀਤੇ ਜਾਦੇ ਹਨ। ਜੋ ਕਿ ਲੋਕਾਂ ਵਿਚ ਬਹੁਤ ਹਰਮਨ ਪਿਆਰੇ ਹਨ।

ਲਾਭ:-

  ਮੰਨੋਰੰਜਨ ਦਾ ਸਾਧਨ:- ਉੱਪਰ ਦੱਸੇ ਅਨੁਸਾਰ ਟੈਲੀਵਿਯਨ ਵਰਤਮਾਨ ਮਨੁੱਖ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਹੈ। ਘਰ ਬੈਠੇ ਅਸੀਨਵੀ ਪੁਰਾਣੀ ਫਿਲਮਾ, ਗੀਤ, ਨਾਚ, ਲੜੀਵਾਲ ਨਾਟਕ, ਚੱਲ ਰਹੇ ਮੈਚ, ਭਾਸਣ, ਕਹਾਣੀਆ, ਕਲਾ, ਖੇਡ ਮੁਕਾਬਲੇ, ਹਰ ਉਮਰ, ਹਰ ਵਰਗ ਤੇ ਹਰ ਰੁਚੀ ਦੇ ਵਿਆਕਤੀ ਦੇ ਲਈ ਮੰਨੋਰੰਜਨ ਸਮੱਗਰੀ ਪੇਸ ਕੀਤੀ ਗਈ ਹੈ।
ਖਬਰਾਂ, ਧਰਮਾਂ,ਕਸਰਤਾ ਨਾਚ ਗਾਣੇ ਆਦਿ ਦੇਖਦੇ ਸੁਣਦੇ ਹਾਂ। ਇਸ ਪ੍ਰਕਾਰ ਆਪਣਾ ਮੰਨੋਰੰਜਨ ਕਰਦੇ ਹਾਂ ਟੈਲੀਵਿਯਨ ਉੱਤੇ

  ਜਾਣਕਾਰੀ ਤੇ ਗਿਆਨ ਦਾ ਸੋਮਾ:- ਟੈਲੀਵਿਯਨ ਦਾ ਅਗਲਾ ਵੱਡਾ ਲਾਭ ਇਹ ਹੈ। ਕਿ ਇਸ ਰਾਹੀ ਸਾਨੂੰ ਭਿੰਨ ਭਿੰਨ ਵਿਸਿਆਂ ਤੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਦੀ ਹੈ। ਇਸ ਰਾਹੀ ਸਾਨੂੰ  ਗਿਆਨ ਵਿਗਿਆਨ ਦੀਆਂ ਖੋਜ਼ਾ, ਇਤਿਹਾਸ, ਮਿਥਿਹਾਸ, ਵਣਜ ਵਪਾਰ, ਵਿਦਿਆ,ਕਾਨੂੰਨ, ਸਿਹਤ ਵਿਗਿਆਨ, ਧਰਤੀ ਦੇ ਵੱਖ ਵੱਖ ਖਿਤਿਆਂ ਵਿਚ ਰਹਿਣ ਵਾਲੇ ਲੋਕ, ਜੰਗਲੀ ਪਸੂਆਂ ਤੇ ਸਮੰਦਰੀ ਜੀਵਾਂ, ਕੁਪਤਚਾਰਾਂ ਦੇ ਕੰਮਾਂ ਤੇਪ੍ਰਪਤੀਆਂ ਅਤੇ ਬਹੁਤ ਸਾਰੀਆਂ ਹੋਰ ਅਣਦੇਖੀਆਂ ਤੇ ਅਚੰਭੇਪੂਰਨ ਸਾਨੂੰ ਭਿੰਨ ਭਿੰਨ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ। ਜਿਸ ਨਾਲ ਦਿਲ ਪਰਚਵੇ ਨਾਲ ਨਾਲ ਸਾਡਾ ਬੌਧਿਕ ਵਿਕਾਸ ਵੀ ਹੁੰਦਾ ਹੈ ਤੇ ਮਨੁੱਖੀ ਜਿਗਿਆਸਾ ਦੀ ਤ੍ਰਿਪਤੀ ਵੀ ਹੁੰਦੀ ਹੈ।

 ਵਪਾਰਕ ਅਦਾਰਿਆਂ ਨੂੰ ਲਾਭ:- ਇਸ ਦਾ ਤੀਜਾ ਵੱਡਾ ਲਾਭ ਵਪਾਰਕ ਆਦਰਿਆ ਨੂੰ ਹੈ। ਇਸ ਰਾਹੀ ਵਪਾਰੀ ਲੋਕ ਆਪਣੇ ਮਾਲ ਦੀ ਮਸਹੂਰੀ ਕਰ ਕੇ ਲਾਭ ਕਮਾਉਦੇ ਹਨ।

  ਖ਼ਬਰਾਂ ਬਾਰੇ ਜਾਣਕਾਰੀ :-ਇਸ ਦਾ ਚੌਥਾ ਵੱਡਾ ਲਾਭ ਤਜੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ। ਇਸ ਸੰਬੰਧੀ ਤਾ ਬਹੁਤ ਸਾਰੇ ਵਿਸੇਸ ਚੈਨਲ ਰਾਤ ਦਿਨ ਖ਼ਬਰਾਂ ਦਾ ਤਾਜਾ ਤੇ ਜਿਊਦਾ ਜਾਗਦਾ ਪ੍ਰਸਾਰਨ ਕਰਦੇ ਰਹਿੰਦੇ ਹਨ।

  ਸਮਾਜ ਵਿਰੋਧੀ ਅਨੁਸਾਰ ਵਿਰੁੱਧ ਜਾਗ੍ਰਿਤੀ :- ਟੈਲੀਵਿਯਨ ਨੇ ਸਟਿੰਗ ਅਪਰੇਸ਼ਨਾਂ ਤੇ ਖ਼ੁਫੀਆਂ ਸਾਧਨਾਂ ਰਾਹੀਂ ਜਿੱਥੇ ਕੁਰੱਪਟ ਤੇ ਭ੍ਰਿਸ਼ਟ ਰਾਜਨੀਤਿਕ ਲੀਡਰਾ ਤੇ ਅਫਸਰਾਂ ਨੂੰ ਨੰਗਿਆਂ ਕਰ ਕੇ ਇਸ ਦੇਸ਼ ਵਿਰੋਧੀ ਕੁਕਰਮ ਵਿਰੁੱਧ ਮੁਹਿੰਮ ਛੇੜੀ ਹੈ, ਉੱਥੇ ‘ਸਨਸਾਨੀ ', ‘ਕਰਾਈਮ ਰਿਪੋਰਟਰ’, 'ਜਾਗੋ ਇੰਡੀਆ’, ’ਵਾਰਦਾਤ’ ਆਦਿ ਪ੍ਰੋਗਰਾਮਾ ਰਾਹੀਂ ਲੋਕਾ ਨੂੰ ਸਮਾਜ-ਵਿਰੋਧੀ ਅਨਸਰਾਂ ਦੀਆਂ ਭਿੰਨ ਭਿੰਨ ਪ੍ਰਕਾਰ ਦੀਆਂ ਘਿਨਾਉਣੀਆਂ ਤੇ ਅਨੈਤਿਕ ਹਰਕਤਾਂ ਤੇ ਸਰਗਰਮੀਆਂ ਤੋ ਜਾਗ੍ਰਿਤ ਕਰ ਕੇ ਅਜਿਹੇ ਦੁਸ਼ਟਾ ਵਿਰੁੱਧ ਜਾਗ੍ਰਿਤ ਕੀਤਾ ਹੈ ਤੇ ਕਈ ਥਾਈ ਲੋਕਾਂ ਨੂੰ ਆਪਣੀ ਭਿਸ਼ਟਚਾਰ ਵਿਰੋਧੀ ਮੁਹਿਮ ਵਿੱਚ ਸਾਮਿਲ ਕਰ ਕੇ ਦੇਸ ਵਿੱਚ ਫੈਲੇ ਇਸ ਕੋੜ ਵਿਰੁੱਧ ਝੰਡਾ ਚੁਕਿਆ ਹੈ।

  ਰੁਜਗਾਰ ਦਾ ਸਾਧਨ:- ਇਸ ਦਾ ਅਗਲਾ ਵੱਡਾ ਲਾਭ ਹੈ।ਕਿ ਟੈਲੀਵਿਯਨ ਸਟੇਸਨਾ ਉੱਤੇ ਬਹੁਤ ਸਾਰੇ ਲੋਕਾ ਨੂੰ ਰੁਜਗਾਰ ਮਿਲਦਾ ਹੈ, ਤੇ ਨਾਲ ਹੀ ਕਲਾਕਾਰ ਧਨ ਨਾਲ ਮਾਲਾ ਮਾਲ ਹੁੰਦੇ ਹਨ। ਜਿੱਥੇ ਟੈਲੀਵਿਯਨ ਦੇ ਬਹੁਤ ਸਾਰੇ ਲਾਭ ਹਨ, ਉੱਥੇ ਇਨਾਂ ਦੀਆਂ ਕੁੱਝ ਹਾਨੀਆ ਵੀ ਹਨ।


ਹਾਨੀਆਂ :-

  ਸਮੇ ਦਾ ਨਾਸ ਰੋਲਾ ਰੱਪਾ :- ਇਸ ਦੀ ਸਭ ਤੋ ਵੱਡੀ ਹਾਨੀ ਇਹ ਹੈ ਕਿ ਇਹ ਸੁਆਦਲੇ ਕੇ ਵੰਨੇ ਸੁਵੰਨੇ ਪ੍ਰੋਗਰਾਮ ਪੇਸ ਕਰ ਕੇ ਮਨੁੱਖ ਦਾ ਬਹੁਤ ਸਮਾਂ ਨਸਟ ਕਰਦੇ ਹਨ। ਟੈਲੀਵਿਯਨ ਨੇ ਗਲੀਆ ਮੁਹੱਲਿਆਂ ਤੇ ਘਰਾਂ ਵਿੱਚ ਰੌਲੇ ਰੱਪੇ ਨੂੰ ਵਧਾਇਆ ਹੈ।

  ਸੱਭਿਆਚਾਰ ਉੱਤੇ ਹਮਲਾ :- ਕੇਬਲ ਟੀ ਵੀ ਪਸਾਰ ਰਾਹੀ  ਟੈਲੀਵਿਯਨ ਨੇ ਸਾਡੇ ਸੱਭਿਆਚਾਰ ਉੱਤੇ ਮਾਰੂ ਹਮਲਾ ਬੋਲਿਆ ਹੈ। ਫਲਸਰੂਪ ਇਸਦਾ ਤੇਜੀ ਨਾਲ ਪੱਛਮੀਕਰਨ ਹੋ ਰਿਹਾ ਹੈ। ਵੱਖ ਵੱਖ ਕੰਪਨੀਆ ਟੈਲੀਵਿਯਨ ਉੱਤੇ ਆਪਣੇ ਮਾਲ ਸੰਬੰਧੀ ਕੂੜ ਪਰਚਾਰ ਤੇ ਇਸਤਿਹਾਰਬਾਜ਼ੀ ਕਰ ਕੇ ਜਿੱਥੇ ਲੋਕਾ ਤੋ ਪੈਸੇ ਬਟੋਰਦੀਆਂ ਹਨ। ੳੁੱਥੇ ਉੱਨਾ ਨੂੰ ਖਾਣ ਪੀਣ ਤੇ ਰਹਿਣ ਸਹਿਣ ਦੀਆ ਆਦਤਾਂ ਨੂੰ ਵੀ ਬਦਲ ਰਹੀਆ ਹਨ। ਕਈ ਵਾਰ ਫਿਲਮਾ ਤੇ ਲਾੜੀਵਾਰ ਨਾਟਕਾਂ ਵਿਚਲੇ ਦ੍ਰਿਸ਼ ਇੰਨੇ ਨੰਗੇਜਵਾਦੀ ਹੁੰਦੇ ਹਨ, ਕਿ ਸਾਊ ਲੋਕ ਉਨਾਂ ਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਨਹੀ ਦੇਖ ਸਕਦੇ।

  ਨਜਰ ਉੱਤੇ ਅਸਰ :- ਇਸ ਤੋ ਇਲਾਵਾ ਟੈਲਾਵਿਯਨ ਸਕਰੀਨ ਦੀ ਤੇਜ਼ ਰੌਸਨੀ ਤੇ ਬਿਜਲੀ ਚੰਬਕੀ ਕਿਰਨਾਂ ਅੱਖਾਂ ਦੀ ਨਜ਼ਰ ਉੱਪਰ ਬੁਰਾ ਅਸਰ ਪਾਉਦੀਆ ਹਨ।

  ਆਪਸੀ ਮੇਲ-ਜੋਲ ਦਾ ਘਟਣਾ :- ਟੈਲੀਵਿਜਨ ਨੇ ਲੋਕਾ ਦੇ ਸਮਾਜਿਕ ਜੀਵਨ ਉੱਪਰ ਵੀ  ਬਹੁਤ ਬੁਰਾ ਅਸਰ ਪਾਇਆਂ ਹੈ। ਲੋਕ ਸਾਮ ਵੇਲੇ ਇੱਕ ਦੂਜੇ ਦੇ ਘਰ ਜਾਣਾ ਤੇ ਮਿਲਣਾ ਗਿਲਣਾ ਛੱਡ ਕੇ ਆਪਣੇ ਘਰਾ ਵਿੱਚ ਟੈਲੀਵਿਯਨ ਮੋਹਰੇ ਬੈਠਣਾ ਵੇਧੇਰੇ ਪਸੰਦ ਕਰਦੇ ਹਨ। ਜਦੋ ਮਿੱਤਰ ਜਾਂ ਗੁਆਢੀ ਦੂਸਰੇ ਦੇ ਘਰ ਜਾਦਾ ਹੈ, ਤਾਂ ਉਸ ਨੂੰ ਰੰਗ ਵਿੱਚ ਭੰਗ ਪਾਉਣ ਵਾਲਾ ਸਮਝਿਆ ਜਾਦਾ ਹੈ।

   ਸਾਰ ਅੰਸ :- ਉੱਪਰੋਕਤ ਸਾਰੀ ਚਰਚਾ ਤੋ ਅਸੀ ਇਸ ਸਿੱਟੇ ਤੇ ਪੁੱਜਦੇ ਹਾਂ, ਕਿ ਟੈਲੀਵਿਯਨ ਆਧੁਨਿਕ ਵਿਗਿਆਨ ਦੀ ਇੱਕ ਅਦਭੁੱਤ ਕਾਢ ਹੈ। ਇਸ ਦੇ ਵਿਕਾਸ ਤੋ ਬਿਨਾਂ ਵਰਤਮਾਨ ਸੱਭਿਆਚਾਰ ਉਨਤੀ ਨਹੀ ਕਰ ਸਕਦਾ। ਇਹ ਵਰਤਮਾਨ ਮਨੁੱਖਾ ਦੇ ਮਨ ਪਚਰਵੇ ਤੇ ਜੀਵਨ ਦੀਆ ਹੋਰ ਲੋੜਾਂ ਪੂਰੀਆ ਕਰਨ ਦਾ ਜਰੂਰੀ ਸਾਧਨ ਹੈ। ਇਸ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਵਿਆਕਤੀਆ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਵੱਧ ਤੋਂ ਵੱਧ ਉਸਾਰੂ ਰੋਲ ਅਦਾ ਕਰਨ ਦੇ ਯੋਗ ਬਣਾਉਣ।
 

Pass: www.proinfopoint.blogspot.com 
Share on Google Plus

About Unknown

This is a short description in the author block about the author. You edit it by entering text in the "Biographical Info" field in the user admin panel.
    Blogger Comment
    Facebook Comment

1 comments:

  1. Ehde vich tuhanu suggestions v deniya chaidiyan ne ki kida is nu control kita jave..

    ReplyDelete